ਸ਼ਾਦੀ ਗਮੀ ਉਨ੍ਹਾਂ ਇਕੋ ਜੇਹੀ

ਸ਼ਾਦੀ ਗਮੀ ਉਨ੍ਹਾਂ ਇਕੋ ਜੇਹੀ, ਜੇੜ੍ਹੇ ਆਪ ਖੁਦੀ ਤੋਂ ਗੁਜ਼ਰੇ ।

ਅਤੇ ਜੋ ਕੁਝ ਹੋਵੈ ਸੋ ਸਿਰ ਤੇ ਮੰਨਣ, ਉਹ ਹਰਯਕ ਤੇ ਬੇਉਜ਼ਰੇ ।

ਜੋ ਦਮ ਕਢਣ ਸੋ ਯਾਦ ਸਾਈਂ ਦੀ, ਦਮ ਪਵਨ ਤਿਨ੍ਹਾਂ ਦੇ ਮੁਜਰੇ ।

ਸੰਤਰੇਣ ਉਨ੍ਹਾਂ ਡਿਠਾ ਤਮਾਸ਼ਾ, ਬੈਠ ਸਾਈਂ ਦੇ ਹੁਜਰੇ ।

📝 ਸੋਧ ਲਈ ਭੇਜੋ