ਸ਼ਾਦੀ ਗ਼ਮੀ ਉਨ੍ਹਾਂ ਨੂੰ ਕੇਹੀ

ਸ਼ਾਦੀ ਗ਼ਮੀ ਉਨ੍ਹਾਂ ਨੂੰ ਕੇਹੀ, ਜਿਨ੍ਹਾਂ ਮੁਖ ਤੇਰੇ ਵੱਲ ਕੀਤਾ ।

ਇਕ ਪਲ ਮੌਤ ਵਿਛੋੜਾ ਦਿੱਸੇ, ਜਿਨ੍ਹਾਂ ਦਿਲ ਤੇਰੇ ਵਿੱਚ ਸੀਤਾ ।

ਹਰ ਸ਼ੈ ਚੈਨ ਉਨ੍ਹਾਂ ਨੂੰ ਹੋਈ, ਤੇਰੇ ਹੋ ਕੇ ਤੈਨੂੰ ਲੀਤਾ ।

ਮਿਲ ਗਏ ਅਸਲ ਖ਼ਜ਼ਾਨੇ, ਫ਼ਕਰ ਹੋਇ ਪਤਤ ਪੁਨੀਤਾ ।

📝 ਸੋਧ ਲਈ ਭੇਜੋ