ਸ਼ਾਹ ਰਗ ਤੇ ਨਜ਼ੀਕ ਬਤੈਨਾ ਏਂ

ਸ਼ਾਹ ਰਗ ਤੇ ਨਜ਼ੀਕ ਬਤੈਨਾ ਏਂ, ਤੇ ਫੜਨ ਨਾ ਦੇਨਾ ਏਂ ਪੱਲਾ ।

ਸਾਧ ਲੁਕਾਏਂ ਤੇ ਚੋਰ ਲੁਕਾਏਂ, ਤੂੰ ਦਿਸਨਾ ਏਂ ਯਾਰ ਦੁਗੱਲਾ ।

ਜਿਨ੍ਹਾਂ ਦੇ ਦਿਲ ਖ਼ਾਲੀ ਵੇਹਨਾ ਏਂ, ਵਿੱਚ ਬਹਿਨਾ ਏਂ ਮਾਰ ਪਥੱਲਾ ।

ਦੂਜਾ ਦੇਖ ਨ ਸਕੇਂ ਫ਼ਕਰ, ਤੂੰ ਹਿਲਿਓਂ ਰਹਿਣ ਇਕੱਲਾ ।

📝 ਸੋਧ ਲਈ ਭੇਜੋ