ਮੈਂ ਕਿਹਾ

ਚਿੜੀਓ ਮਰ ਜਾਓ

ਤੇ ਚਿੜੀਆਂ ਮਰ ਗਈਆਂ

ਮੈਂ ਕਿਹਾ

ਚਿੜੀਓ ਜੀ ਜਾਓ

ਚਿੜੀਆਂ ਜੀ ਪਈਆਂ

ਸ਼ਬਦ

ਸਿਰਫ ਸ਼ਬਦ ਨਹੀਂ

ਜ਼ਿੰਦਗੀ ਵੀ ਹੁੰਦੇ ਨੇ

ਮੌਤ ਵੀ। 

ਸ਼ਬਦ 

ਜ਼ਿੰਦਗੀ ਦੇਣ ਤੇ ਲੈਣ ਵਾਲ਼ੇ

ਰੱਬ ਹੁੰਦੇ ਨੇ।

📝 ਸੋਧ ਲਈ ਭੇਜੋ