ਸ਼ਬਦਾਂ ਦੀ ਮੁਕਤੀ

ਅਕਾਸ਼ ਜੇ ਡੋਲਦਾ ਹੈ ਸਮੁੰਦਰ ਵਾਂਗ

ਤਾਂ ਡੋਲਦਾ ਰਹੇ

ਮੈਂ ਨਿਰੰਤਰ ਸੁੱਟਦਾ ਰਹਾਂਗਾ ਇਸ ਵੱਲ

ਸ਼ਬਦਾਂ ਦੇ ਤੀਰ

ਜਦ ਤੱਕ ਇਹ ਆਪਣੇ ਕਿਨਾਰਿਆਂ ਤੇ

ਉਂਝ ਨਾ ਹਿੱਲਣ ਲਗ ਪਏ

ਜਿਵੇਂ ਸਿਖਰ ਤੇ ਪਹੁੰਚੇ

ਜੋ ਜਿਸਮ ਹਿੱਲਦੇ ਹਨ

ਫੇਰ ਇਸ ਵਿੱਚ ਜਵਾਰ ਜਾਏ

ਮੈਂ ਇਸ ਵਿੱਚ ਭਿੱਜ ਜਾਵਾਂ

ਸ਼ਬਦ ਠੰਡੇ ਹੋ ਜਾਣ

ਸ਼ਬਦ ਇੰਝ ਹੀ

ਨਿਰਵਾਣ ਪ੍ਰਾਪਤ ਕਰਦੇ ਹਨ

📝 ਸੋਧ ਲਈ ਭੇਜੋ