ਛੜੇ ਬੰਦੇ ਦੀ ਨਿੱਜੀ ਜਗੀਰ ਦੁਨੀਆ,
ਧੀਆਂ ਸਭੇ ਬੇਗਾਨੀਆਂ ਹੁੰਦੀਆਂ ਨੇ ।
ਹੱਥ ਆਪਣਾ ਤੇ ਜੇਬ ਦੂਸਰੇ ਦੀ,
ਲੀਡਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ।
ਬਾਗ ਹਰੇ ਹੋਵਣ, ਕੋਠੇ ਭਰੇ ਹੋਵਣ,
ਸ਼ਾਮਾਂ ਕੁੱਲ ਸੁਹਾਣੀਆਂ ਹੁੰਦੀਆਂ ਨੇ।
“ਸਾਹਿਬ” ਕਦੇ ਨਾ ਢਿੱਡ ਦੀ ਗੱਲ ਕਰਦਾ,
ਸੱਭੇ ਕਿੱਸੇ ਕਹਾਣੀਆਂ ਕਹਾਣੀਆਂ ਹੁੰਦੀਆਂ ਨੇ।