ਸ਼ਾਦੀ ਗਮੀ ਦੁਹਾਂ ਥੀਂ ਗੁਜ਼ਰੇ

ਸ਼ਾਦੀ ਗਮੀ ਦੁਹਾਂ ਥੀਂ ਗੁਜ਼ਰੇ, ਜਦੋਂ ਪਿਆਰਾ ਸਾਨੂੰ ਮਿਲਿਆ ।

ਸੱਦ ਸੱਦ ਥਕੇ ਅਤੇ ਆਵੈ ਨਾਹੀਂ, ਹੁਣ ਆਪ ਅਸਾਂ ਵਲ ਹਿਲਿਆ ।

ਮਿਲਣ ਵਿਛੋੜਾ ਮੈਂ ਕੈਨੂੰ ਆਖਾਂ, ਉਹ ਸਭਸੈ ਨਾਲ ਰਲਿ ਮਿਲਿਆ ।

ਸੰਤਰੇਣ ਪਰ ਮਿਲਸੀ ਓਹੋ, ਜੈਂਦਾ ਕਦਮ ਅਗਾਹਾਂ ਢੁਲਿਆ ।

📝 ਸੋਧ ਲਈ ਭੇਜੋ