ਮਾਰ ਕੇ ਝੱਪਟ ਬਾਜ ਕੂੰਜਾਂ ਉੱਤੇ ਟੁੱਟਦੇ॥
ਇੱਜਤਾਂ ਦੇ ਰਾਖੇ ਏਥੇ ਇੱਜਤਾਂ ਨੇ ਲੁੱਟਦੇ॥
ਗਿਰਜਾ ਦੇ ਪੰਜੇ ਵਿੱਚ ਬੋਟੀਆਂ ਤਮਾਮ ਨੇ॥
ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥
ਭਾਰਤ ਮਾਤਾ ਦੀ ਜਿੱਥੇ ਜੈ-ਜੈਕਾਰ ਬੋਲਦੇ॥
ਉੱਥੋ ਦੇ ਦਰਿੰਦੇ ਸ਼ਰੇਆਮ ਪੱਤ ਰੋਲਦੇ॥
ਗੰਦੀਆਂ ਨੇ ਸੋਚਾਂ ਤੇ ਦਿਮਾਗ਼ ਵਿੱਚ ਕਾਮ ਨੇ॥
ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥
ਦੇਸ਼ ਦੇ ਜੋ ਰਾਖੇ ਟੀ.ਵੀ ਚੈਨਲਾ ਤੇ ਬੁੱਕਦੇ॥
ਪਰ ਇਹਨਾਂ ਕੋਲੋ ਨੰਗੇ ਨਾਚ ਨਈਓ ਰੁੱਕਦੇ॥
ਬਗਲਾਂ 'ਚ ਛੁਰੀਆਂ ਤੇ ਮੁੱਖ ਵਿੱਚ ਰਾਮ ਨੇ॥
ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥
ਜਿਸ ਮਾਂ ਦੀ ਧੀ ਖਾ ਗਏ ਵਹਿਸ਼ੀ ਨੋਚ ਨੋਚਕੇ॥
ਉਹਦੇ ਉੱਤੇ ਬੀਤ ਦੀ ਕੀ ਹੋਣੀ ਵੇਖੋ ਸੋਚ ਕੇ॥
ਦਿਨ ਦੀਂਵੀਂ ਲੁੱਟਿਆ ਏ ਘਰ ਕਾਲੀ ਸ਼ਾਮ ਨੇ॥
ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥
ਰੇਪ ਪਿੱਛੋਂ ਕਰ ਦਿੰਦੇ ਟੋਟੇ-ਟੋਟੇ ਅੰਗ ਦੇ॥
ਜਾਲਮਾਂ ਨੂੰ ਕਿਉਂ ਨਈਓ ਸੂਲੀ ਉੱਤੇ ਟੰਗ ਦੇ॥
ਏਨਾਂ ਦੀਆਂ ਫਾਸੀਆਂ ਦੇ ਰੱਸੇ ਕਾਹਤੋਂ ਜਾਮ ਨੇ॥
ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥
ਨਿੱਤ ਖੂਨ ਡੁੱਲ੍ਹੇ ਘੂਕੀਂ ਸੁੱਤੀ ਸਰਕਾਰ ਆ॥
ਵਹਿਸ਼ੀਆਂ ਦੇ ਟੋਲੇ ਕਰ ਦੇ ਬਲਾਤਕਾਰ ਆ॥
ਬਾਹਲਾ ਚਿਰ ਪੱਚਣਾਂ ਨੀਂ ਖਾਦਿਆਂ ਹਰਾਮ ਨੇ॥
ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥
ਸ਼ਾਸਤਰ ਸਿੱਖੋ ਧੀਓ ਛੱਡੋ ਅਭਿਆਸ ਨਾ॥
ਖੁਦ ਹੋਵੇ ਕੈਂਮ ਰੱਖੋਂ ਇਹਨਾ ਉੱਤੇ ਆਸ ਨਾ॥
ਲਿਖ ਤੀਂ ਲਿਖਾਈ ਸਾਰੀ ਸੱਤੇ ਸਤਨਾਮ ਨੇ॥
ਛੜਿਆਂ ਦੇ ਰਾਜ ਵਿੱਚ ਰੇਪ ਸ਼ਰੇਆਮ ਨੇ॥