ਪਿੰਜਰੇ 'ਚ ਪਿਆ ਬੰਦਾ 

ਬਰਛੇ ਤੇ ਟੰਗਿਆ 

ਨੀ ਮਾਂ ਪਿੰਜਰੇ ਵਾਲੀਏ

ਨੀ ਮਾਂ ਬਰਛੇ ਵਾਲੀਏ

ਬਰਛੇ ਦੀ ਨੋਕ ਤੋਂ ਏਸ ਨੂੰ ਉਤਾਰ ਲੈ 

ਬਰਛੇ ਤੇ ਟੰਗਿਆ ਇਹ ਸ਼ਹੀਦ ਬਣ ਜਾਵੇਗਾ

ਤੇ, ਫੇਰ, ਇਸ ਦੀ ਪੂਜਾ ਲਈ

ਸਾਨੂੰ ਸਾਜਣਾ ਪਵੇਗਾ

ਇਕ ਮੰਦਿਰ ਹੋਰ

📝 ਸੋਧ ਲਈ ਭੇਜੋ