ਸ਼ਹਿਰ ਸ਼ਹਿਰ 'ਚ

ਸ਼ਹਿਰ ਸ਼ਹਿਰ 'ਚ ਉਹ ਅਕਸਰ ਤਲਾਸ਼ ਕਰਦਾ ਹੈ। 

ਅਜੀਬ ਸ਼ਖਸ ਹੈ ਜੋ ਘਰ ਤਲਾਸ਼ ਕਰਦਾ ਹੈ।

ਹੈ ਵਕਤ ਬਾਬਰੀ ਮਸਜਿਦ ਕਦੇ ਉਹ ਮੰਦਿਰ ਹੈ, 

ਇਹ ਕੌਣ ਵਕਤ ਦੇ ਖੰਡਰ ਤਲਾਸ਼ ਕਰਦਾ ਹੈ।

ਹਰੇਕ ਸ਼ਖਸ 'ਚੋਂ ਇਕ ਦੂਸਰਾ ਹੀ ਸ਼ਖਸ ਮਿਲੇ, 

ਜ਼ਮੀਨ ਹੋ ਕੇ ਵੀ ਅੰਬਰ ਤਲਾਸ਼ ਕਰਦਾ ਹੈ।

ਇਹ ਜ਼ਿੰਦਗੀ ਹੈ ਕਿ ਸਾਦਾ ਪਿਆਦਾ ਚਾਲ ਹੈ ਇਹ, 

ਕਿ ਬਾਦਸ਼ਾਹ ਨੂੰ ਲਸ਼ਕਰ ਤਲਾਸ਼ ਕਰਦਾ ਹੈ।

ਇਹ ਵਕਤ ਵਕਤ ਹੈ ਇਸ ਨਾਲ ਬੇਲਿਹਾਜ਼ ਨ ਹੋ, 

ਇਹ ਪੱਥਰਾਂ 'ਚੋਂ ਜਵਾਹਰ ਤਲਾਸ਼ ਕਰਦਾ ਹੈ।

ਤਲਾਸ਼ ਆਪਣੀ ਇਕ ਦੂਸਰੇ 'ਚੋਂ ਬਿਹਤਰ ਹੈ, 

ਕੋਈ ਸਲੀਮ 'ਚੋਂ ਅਕਬਰ ਤਲਾਸ਼ ਕਰਦਾ ਹੈ।

ਖ਼ੁਦਾ ਕਦੇ ਕਿ ਇਹ ਕੋਈ ਜ਼ਮੂਦ ਤੋੜ ਸਕੇ, 

ਇਹ ਬੁੱਤਸ਼ਿਕਨ ਹੈ ਕਿ ਬੁੱਤਗਰ ਤਲਾਸ਼ ਕਰਦਾ ਹੈ।

📝 ਸੋਧ ਲਈ ਭੇਜੋ