ਸ਼ੱਕਰ ਵੰਡਾਂ ਰੇ

ਸ਼ੱਕਰ ਵੰਡਾਂ ਰੇ 

ਮੇਰਾ ਪੀਆ ਮੋ ਸੇ ਮਿਲਣ ਆਇਉ 

ਸ਼ੱਕਰ ਵੰਡਾਂ ਰੇ

ਖਿੜ ਖਿੜ ਹਾਸੀ, ਦੂਰ ਉਦਾਸੀ 

ਚਾਨਣ ਪੀਵੇ ਜਿੰਦ ਪਿਆਸੀ 

ਲੂੰ ਲੂੰ ਠੰਡਾ ਰੇ 

ਮੇਰਾ ਪੀਆ ਮੋ ਸੇ ਮਿਲਣ ਆਇਉ 

ਸ਼ੱਕਰ ਵੰਡਾਂ ਰੇ

ਹੁਲ ਹੁਲਾਰੇ, ਨੈਣਾਂ ਠਾਰੇ 

ਹਸਤੀ ਮਸਤੀ ਰੰਗ ਉਤਾਰੇ 

ਮੇਲ ਪ੍ਰੀਤਮ, ਕਮਲੀ ਕੀਤਮ 

ਛਮ ਛਮ ਨਾਚੂੰ ਚੜ੍ਹ ਚੁਬਾਰੇ 

ਜ਼ੁਲਫ਼ਾਂ ਛੰਡਾਂ ਰੇ 

ਮੇਰਾ ਪੀਆ ਮੋ ਸੇ ਮਿਲਣ ਆਇਉ 

ਸ਼ੱਕਰ ਵੰਡਾਂ ਰੇ

ਬੋਲ ਪੀਆ ਦੇ ਦਿੱਲੜੀ ਠੱਗਣ 

ਅੰਧਿਆਰੇ ਮੇਂ ਦੀਵੇ ਜਗਨ 

ਗੋਸ਼ੇ ਬੈਠ ਕਲੋਲਾਂ ਹੋਈਆਂ 

ਅੰਗ ਅੰਗ ਮਿੱਠੀਆਂ ਲਹਿਰਾਂ ਵੱਗਣ 

ਚੱਖੀਆਂ ਖੰਡਾਂ ਰੇ

ਮੇਰਾ ਪੀਆ ਮੋ ਸੇ ਮਿਲਣ ਆਇਉ 

ਸ਼ੱਕਰ ਵੰਡਾਂ ਰੇ

ਮੇਲ ਵਿਛੋੜੇ ਦੇ ਘਰ ਢੁੱਕੇ 

ਇੱਕ ਸੁੱਖ ਮਿਲਿਆ, ਸੌ ਦੁੱਖ ਮੁੱਕੇ 

ਰੂਹ ਨੇ ਰੰਗ ਰੰਗੋਲੀ ਖੇਡੀ 

ਖ਼ੁਸ਼ੀਆਂ ਦੇ ਰੁੱਗ ਭਰ ਭਰ ਚੁੱਕੇ 

ਬੰਨ੍ਹੀਆਂ ਪੰਡਾਂ ਰੇ 

ਮੇਰਾ ਪੀਆ ਮੋ ਸੇ ਮਿਲਣ ਆਇਉ 

ਸ਼ੱਕਰ ਵੰਡਾਂ ਰੇ

📝 ਸੋਧ ਲਈ ਭੇਜੋ