ਤੁਹਾਡੇ ਲਈ

ਪਿਆਰ ਹੁੰਦਾ ਹੋਏਗਾ

ਚੀਨਾ ਕਬੂਤਰ,

ਸਮਝਦਾ ਹੋਏਗਾ

ਤੁਹਾਡੇ ਇਸ਼ਾਰੇ

ਉਤਰ ਆਉਂਦਾ ਹੋਏਗਾ

ਤੁਹਾਡੇ ਦਿਲ ਦੀ ਛੱਤਰੀ 'ਤੇ 

ਤਰਕਾਲਾਂ ਪੈਣ ਤੋਂ

ਪਹਿਲਾਂ-ਪਹਿਲਾਂ

ਚਾਰੇ ਪਾਸੇ ਘੁੰਮ-ਘੁੰਮਾਂ ਕੇ ..,

ਸਾਨੂੰ ਤਾਂ

ਪਿਆਰ ਵੀ

ਛਲੇਡਾ ਬਣ ਟਕਰਿਆਂ ਹੈ,

ਜਦੋਂ ਵੀ ਛੂਹਣ ਦੀ

ਕੋਸ਼ਿਸ਼ ਕਰਦੇ ਹਾਂ

ਰੂਪ ਵਟਾ ਲੈਂਦੇ

ਪ੍ਰੇਮੀ ਪਤੀ ਬਣ ਜਾਂਦੈ

ਪਤੀ ਪ੍ਰਮੇਸ਼ਵਰ -1

ਭਲਾ ਪ੍ਰਮੇਸ਼ਵਰ ਤੋਂ ਵੱਡਾ ਛਲ ਕੀ 

ਤੇ ਛਲੇਡਾ ਕੌਣ

📝 ਸੋਧ ਲਈ ਭੇਜੋ