ਛੱਲਾ ਮਹਿਫਲਾਂ ਲਾਉਂਦਾ, 

ਛੱਲਾ ਉੱਚੀ ਗਾਉਂਦਾ, 

ਛੱਲਾ ਗਲ ਨਾਲ ਲਾਉਂਦਾ, 

ਰੱਬ ਦੇ ਰਾਹੇ ਪਾਉਂਦਾ, 

ਛੱਲਾ ਉਹਨੂੰ ਕਹੀਏ, 

ਜਿਹਦੇ ਚਰਨਾਂ 'ਚ ਰਹੀਏ...

ਛੱਲਾ ਦੁਨੀਆਂ ਜਾਣੇ, 

ਗੱਲ ਕਰਨ ਸਿਆਣੇ, 

ਛੱਲਾ ਉਂਗਲੀ ਪਾਵਾਂ, 

ਉਹਦੇ ਰਾਹੇ ਜਾਵਾਂ, 

ਛੱਲਾ ਮਨ ਵਿੱਚ ਰਹਿੰਦਾ, 

ਮੈਨੂੰ ਕੁੱਝ ਤੇ ਕਹਿੰਦਾ, 

ਛੱਲਾ ਪਾ ਕੇ ਬਹੀਏ, 

ਇੱਕ ਦੇ ਹੋ ਕੇ ਰਹੀਏ, 

ਸੱਚੀਆਂ ਮੌਜਾਂ ਲਈਏ, 

ਕਿਸੇ ਨੂੰ ਕੁੱਝ ਨਾ ਕਹੀਏ, 

ਛੱਲਾ ਰੱਬ ਨਾਲ ਰਹਿੰਦਾ, 

ਅੱਗ ਵਿੱਚ ਤੱਪਣਾ ਪੈਂਦਾ, 

ਗੱਲਾਂ ਸੱਚੀਆਂ ਕਹਿੰਦਾ, 

ਛੱਲਾ ਬਾਂਹ ਫੜ ਬਹਿੰਦਾ, 

ਛੱਲਾ ਕਹਿਣਾ ਸੌਖਾ, 

ਛੱਲਾ ਬਣਨਾ ਔਖਾ...

📝 ਸੋਧ ਲਈ ਭੇਜੋ