ਘੋਰ ਹਨੇਰਾ ਦੁਨੀ ਦਾ, ਸਾਂਸ ਲਿਆ ਨਾ ਜਾਇ 

ਪ੍ਰੇਮ ਜਗਾਵੇ ਬਾਤੀਆਂ ਇੱਕੋ ਇੱਕ ਉਪਾਇ

***

ਜਨਮ ਕਹਾਣੀ ਖੇਡ ਹੈ, ਖੇਡਣ ਬੀਚ ਸਮੰਦ 

ਬੀਚੋ ਬੀਚ ਪ੍ਰੇਮ ਹੈ, ਛੋੜੇ ਤੀਰ ਕਮੰਦ

***

ਸਾਂਸ ਸਹੇੜੇ ਬਿਰਹੜਾ, ਲੈ ਸਾਜਨ ਕਾ ਨਾਮ 

ਬਿਰਹਾ ਬੀਚ ਵਿਸਾਲ ਹੈ, ਵਿਰਲਾ ਮਿਲੇ ਤਮਾਮ

📝 ਸੋਧ ਲਈ ਭੇਜੋ