ਅੱਜ ਦੀ ਇਹ ਸ਼ਾਮ ਫਿਰ, ਦੋਸਤਾਂ ਦੇ ਨਾਮ ਹੋ ਗਈ,

ਅੱਜ ਫੇਰ ਸੋਚ ਮੇਰੀ, ਬਦਨਾਮ ਹੋ ਗਈ।

ਅੱਜ ਫੇਰ ਲੋਕਾਂ ਦੀ ਭੀੜ ਚੋਂ, ਆਪਣੇ ਆਪ ਨੂੰ  ਲੱਭਦਾ ਰਿਹਾ,

ਅੱਜ ਫੇਰ ਮੰਜਿਲ ਮੇਰੀ, ਬੇ-ਪਛਾਣ ਹੋ ਗਈ।

ਨੰਗੇ ਪੈਂਰੀ ਤੁਰਦਿਆਂ, ਏਨੀਆਂ ਕੁ ਠੋਕਰਾਂ ਖਾਧੀਆਂ,

ਕਿ ਕੱਲੇ ਕੱਲੇ ਪੱਥਰ ਨੂੰ , ਮੇਰੀ ਪਹਿਚਾਣ ਹੋ ਗਈ।

ਬੱਸ ਇੱਕ ਮੇਰੀ ਕਵਿਤਾ, ਜੋ ਮੇਰੇ ਨਾਲ ਹੀ ਚਲਦੀ ਰਹੀ,

ਮੇਰੀ ਮਿਹਰਬਾਨ, ਮੇਰੀ ਜਿੰਦ ਜਾਨ ਹੋ ਗਈ।

ਅੱਜ ਫੇਰ ਜਾ ਬੈਠਾ ਮੈਂ, ਅਤੀਤ ਦੇ ਮਹਿਖਾਨੇ ਚ,

ਯਾਦਾਂ ਬਣੀਆਂ ਸ਼ਰਾਬ, ਤੇ ਤਨਹਾਈ ਜਾਮ ਹੋ ਗਈ।

"ਮੰਡੇਰ" ਨੂੰ  ਤਾਂ ਨਸ਼ਾ, ਥੋਡੀ ਦੋਸਤੀ ਦਾ ਦੋਸਤੋ,

ਲੋਕ ਆਖਦੇ ਮੁੰਬਈ ਸ਼ਰਾਬ ਆਮ ਹੋ ਗਈ॥

📝 ਸੋਧ ਲਈ ਭੇਜੋ