ਸ਼ਮ੍ਹਾਂ ਕਨੂੰ ਰੁਖ਼ ਰੌਸ਼ਨ ਅਫ਼ਜਲ

ਸ਼ਮ੍ਹਾਂ ਕਨੂੰ ਰੁਖ਼ ਰੌਸ਼ਨ ਅਫ਼ਜਲ, ਤਰ੍ਹੀਂ ਤਰ੍ਹਾਂ ਤਜੱਲਾ।

ਜ਼ਾਹਿਦ ਵੇਖਣ ਨਾਲ ਵਿਸਾਰਿਆ, ਤਸਬੀਹ ਮਸੀਤ ਮੁਸੱਲਾ।

ਖ਼ਾਸ ਸਰੋ-ਪਾ ਫਿਰੇ ਬ੍ਰਹਨਾ, ਬੂ ਬ-ਕੂ ਬਣ ਕਰ ਕਮੱਲਾ।

ਹੁਸਨ ਕੋ ਸਜਦਾ ਛੋੜ ਡੇ ਕਾਅਬਾ, ਏਵੇਂ ਕਰ ਤਸੱਲਾ।

ਵੇਖ ਹੁਸਨ ਹੈਰਾਨ ਥੀਏ, ਸੱਚਲ, ਕਿਆ ਕਾਜ਼ੀ ਤੇ ਕਿਆ ਮੁੱਲਾ।

📝 ਸੋਧ ਲਈ ਭੇਜੋ