ਛੱਪੜੀਆਂ ਦਾ ਚਿੱਕੜ

ਛੱਪੜੀਆਂ ਦਾ ਚਿੱਕੜ ਸਿਰ ਧਰ ਲੈਂਦੇ ਨੇ ।

ਅਪਣੇ ਘਰ ਦੀ ਛੱਤ ਨੂੰ  ਲਿੱਪਣ ਵੇਲੇ ਲੋਕ ।

ਲੋਕਾਂ ਦੀਆਂ ਇੱਜ਼ਤਾਂ ਨੂੰ  ਘਰ ਘਰ ਭੰਡਦੇ ਨੇ,

ਵਲਗਣ ਵਲ ਨਾ ਸਕਦੇ ਜਿਹੜੇ ਘਰ ਦੇ ਲੋਕ ।

ਵਿਹੜੇ ਉੱਗੇ ਬੋਹੜ ਨੂੰ  ਕਹਿਣ ਬਲੱਸ਼ਣਾ,

ਬੇਰੀ ਜਿਹੜੇ ਘਰ ਵਿੱਚ ਲਾਈ ਬੈਠੇ ਲੋਕ ।

ਰੱਬੀ ਮੰਗਤੇ ਬਣ ਸ਼ਾਹੀ ਜ਼ਿੰਦਗੀ ਜਿਉਂਦੇ ਤੇ ।,

ਮਿਹਨਤ ਕਰਕੇ ਭੁੱਖੇ ਮਰਦੇ ਵੇਖੇ ਲੋਕ  ।

ਏਕੋ ਨਾਮ ਨਿਰੰਜਨ ਤੇ ਨਿਰਭਉ ਜਿਹੜਾ ।,

ਉਹਦੇ ਨਾਮ ਤੇ ਮੰਗਣੋਂ ਵੀ ਨਹੀਂ ਡਰਦੇ ਲੋਕ ।

ਨਿੱਤ ਦਹਿਲੀਜ਼ਾਂ ਟੱਪਦੇ ਜੋ ਬੇਗਾਨੀਆਂ,

ਅਪਣੇ ਸੋਹਣੇ ਸਜਦੇ ਕਿਹੜਾ ਜਰਦੇ ਲੋਕ ।

ਖ਼ੁਦ ਚਰਿੱਤਰ ਹੀਣ ਚਰਿੱਤਰ ਮੋਹਰਾਂ ਲਾਉਣ,

ਕਲਮ 'ਸਰਬ' ਸੱਚ ਲਿਖਣਾ, ਤਿੱਖੀ ਕਰ ਲਈ ਨੋਕ ।

📝 ਸੋਧ ਲਈ ਭੇਜੋ