ਸ਼ਸਤਰਧਾਰੀ ਹੋਣਾ
ਹਥਿਆਰੀ ਹੋਣਾ ਨਹੀਂ ਹੁੰਦਾ
ਹਤਿਆਰੀ ਹੋਣਾ ਨਹੀਂ ਹੁੰਦਾ
ਹਥਿਆਰੀ ਤਾਂ
ਡਾਨ ,ਡਾਕੂ ,ਗੁੰਡੇ ,ਜਗੀਰਦਾਰ ,ਬਾਦਸ਼ਾਹ
ਵੀ ਹੁੰਦੇ ਨੇ
ਸ਼ਸਤਰਧਾਰੀ ਹੋਣਾ
ਸੱਚੇ ਪਾਤਸ਼ਾਹ ਦੇ ਦੀਨ ਦੇ ਹੇਤ
ਲੜਨ ਵਾਲ਼ੇ
ਸੂਰੇ
ਮਰਜੀਵੜੇ
ਕਕਾਰੀ ਹੋਣਾ ਹੈ
ਲੋਕਾਈ ਦੀ ਭਲਾਈ ਦੀ ਰਾਹ 'ਤੇ ਚੱਲਣ ਵਾਲੇ
ਚੀ ਗਵੇਰਾ
ਭਗਤ ਸਿੰਘ
ਊਧਮ ਸਿੰਘ
ਵਰਗੇ ਸਿਰਲੱਥ ਇਨਕਲਾਬੀ ਯੋਧੇ ਬਲਕਾਰੀ ਹੋਣਾ ਹੁੰਦਾ ਹੈ
ਸ਼ਸਤਰਧਾਰੀ ਹੋਣਾ
ਘੁੱਗ ਵੱਸਦੀਆਂ ਬਸਤੀਆਂ ਨੂੰ
ਮਕਤਲਾਂ ਵਿੱਚ ਤਬਦੀਲ ਕਰਨ ਵਾਲ਼ੇ
ਹੁੱਲੜਬਾਜ਼ ਸਿਰਫਿਰੇ ਕਾਤਲ ਹੋਣਾ ਨਹੀਂ
ਬਲਕਿ
ਸੱਚ ਦੇ ਮਾਰਗ 'ਤੇ
ਨਿਰਭਉ
ਨਿਰਵੈਰ
ਚੱਲਣ ਵਾਲ਼ੇ ਪਾਂਧੀ
ਸੋਚ-ਵਿਚਾਰੀ ਹੋਣਾ ਹੁੰਦਾ ਹੈ…।