ਸ਼ਤਰੰਜੀ, ਸ਼ਰਾਬੀ, ਸ਼ਾਇਰ

ਸ਼ਤਰੰਜੀ, ਸ਼ਰਾਬੀ, ਸ਼ਾਇਰ,

ਕੀ ਮੰਗਦੇ ਨੇ ਤੁਹਾਥੋਂ?

ਤੁਸੀਂ ਵੀ ਕੁਝ ਮੰਗੋ

ਇਹਨਾਂ ਕੋਲੋਂ।

ਨਾ ਖੜਕਾਓ ਇਨ੍ਹਾਂ ਦੇ ਬੂਹੇ,

ਖੇਡਣ ਦਿਓ ਨੇ,

ਪੀਣ ਦਿਓ ਨੇ,

ਮਸਤ ਰਹਿਣ ਦਿਓ,

ਨਾ ਖੜਕਾਓ ਇਨ੍ਹਾਂ ਦੇ ਬੂਹੇ।

ਇਹਨਾਂ ਕੋਲੋਂ

ਤੁਸੀਂ ਵੀ ਕੁਝ ਮੰਗੋ

ਕੀ ਮੰਗਦੇ ਨੇ ਤੁਹਾਥੋਂ

ਸ਼ਤਰੰਜੀ, ਸ਼ਰਾਬੀ, ਸ਼ਾਇਰ ?

📝 ਸੋਧ ਲਈ ਭੇਜੋ