ਸ਼ਹੁ ਦੂਰ ਤੇ ਗੱਲਾਂ ਵੱਡੀਆਂ ਵੋ, 

ਅੱਖੀਂ ਦੇਸ ਬੇਗਾਨੇ ਤੇ ਗੱਡੀਆਂ ਵੋ।

ਅਸਾਂ ਇਲਮ ਸ਼ਰ੍ਹਾ ਤੇ ਵਫ਼ਾ ਦੀਆਂ 

ਗੱਲਾਂ ਸ਼ੌਕ ਦੇ ਮੁਲਕਾਂ 'ਚ ਛੱਡੀਆਂ ਵੋ। 

ਸਾਂਦਲ ਬਾਰੇ ਨੀ ਨੱਢੀਆਂ ਵੋ

ਉਂਞ ਹਾਣ ਦੀਆਂ ਉਂਞ ਵੱਡੀਆਂ ਵੋ।

ਅਸਾਂ ਹੰਝੂ ਨਹੀਂ, ਰੂਹਾਂ ਹੰਝੂਆਂ ਦੀਆਂ 

ਡੂੰਘੇ ਦਿਲ-ਦਰਿਆਵਾਂ 'ਚ ਛੱਡੀਆਂ ਵੋ। 

ਤੈਂ ਜੋਬਨੇ ਨਦੀਆਂ ਦੀ ਧਾੜ ਪਾਈ 

ਜਦ ਰਿਜ਼ਕ ਨੇ ਫਸਲਾਂ ਵੱਢੀਆਂ ਵੋ।

ਸ਼ਹੁ ਦੂਰ ਤੇ ਗੱਲਾਂ ਵੱਡੀਆਂ ਵੋ 

ਅੱਖੀਂ ਦੇਸ ਬੇਗਾਨੇ ਤੇ ਗੱਡੀਆਂ ਵੋ।

📝 ਸੋਧ ਲਈ ਭੇਜੋ