ਸ਼ਾਇਰ ਗੁੰਮਨਾਮ

ਸ਼ਾਇਰ ਆਂ, ਅਸੀਂ ਚਿਹਰਿਆਂ 'ਚੋਂ ਵੀ ਗੀਤ ਕੱਢ ਲੈਣੇ ਆ।

ਗੁੰਮਨਾਮ ਆਂ, ਅਸੀਂ ਹਾਰਾਂ 'ਚੋਂ ਵੀ ਜਿੱਤ ਕੱਢ ਲੈਣੇ ਆ।

ਸ਼ਾਇਰ ਆਂ, ਅਸੀਂ ਅੱਖਾਂ 'ਚੋਂ ਵੀ ਬੰਦਾ ਪੜ੍ਹ ਲੈਣੇ ਆ।

ਗੁੰਮਨਾਮ ਆਂ, ਕਲਮ ਨਾਲ ਹੀ ਅਸੀਂ ਜਾਨ ਕੱਢ ਲੈਣੇ ਆ।

ਸ਼ਾਇਰ ਆਂ, ਅਸੀਂ ਸਮਝ 'ਚ ਨਹੀਂ ਆਉਂਦੇ ਦੁਨੀਆਂ ਦੇ।

ਗੁੰਮਨਾਮ ਆਂ, ਅਸੀਂ ਦਿਨਾਂ 'ਚ ਨਜ਼ਰ ਨਹੀਂ ਆਉਂਦੇ ਦੁਨੀਆਂ ਦੇ।

ਸ਼ਾਇਰ ਆਂ, ਅਸੀਂ ਦਾਗ਼ੀ ਚੰਦ ਦੀ ਔਕਾਤ ਬਣਾ ਬੈਠੇ।

ਗੁੰਮਨਾਮ ਆਂ, ਅਸੀਂ ਕਿੰਨੇ ਹੀ ਤਾਰੇ ਧਰਤੀ ਤੇ ਲਾਹ ਬੈਠੇ।

ਸ਼ਾਇਰ ਆਂ, ਮੈਂ ਰੱਬ ਆਪਣੇ ਗੀਤਾਂ ਦਾ।

ਗੁੰਮਨਾਮ ਆਂ, ਸੱਚ ਜਾਣਦਾ ਦੁਨੀਆਂ ਦੀਆਂ ਰੀਤਾਂ ਦਾ।

ਸ਼ਾਇਰ ਆਂ, ਸਾਡੀ ਕਬਰਾਂ 'ਚ ਵੀ ਕੀਮਤ ਪੈਂਦੀ।

ਗੁੰਮਨਾਮ ਆਂ, ਦੇਖ ਕਲਮ ਸ਼ੈਰੀ ਨੂੰ ਆਪਣਾ ਕਹਿੰਦੀ।

📝 ਸੋਧ ਲਈ ਭੇਜੋ