ਸ਼ਾਇਰੀ

ਪੱਜ ਨਬਜ਼ ਦੇ ਲੈਲਾ ਦੀ ਬਾਂਹ ਫੜਦੇ, 

ਮਜਨੂੰ ਮੀਆਂ ਜੇ ਕਿਤੇ ਹਕੀਮ ਹੁੰਦੇ

ਹਾਹਾਕਾਰ ਕਰਦੀਆਂ ਕਦੇ ਵਾਰਾਂ,

ਜੇਕਰ ਸਭ ਹੁਸੀਨ ਰਹੀਮ ਹੁੰਦੇ।

ਜੇਕਰ ਪਾਣੀ ਝਨਾਂ ਦੇ ਸੁਕਦੇ ਨਾ,

ਕਦੇ ਪਿਆਰ ਨਾ ਫੇਰ ਤਕਸੀਮ ਹੁੰਦੇ। 

ਕੀਤਾ “ਸਾਹਿਬ” ਦਾ ਸ਼ਾਇਰੀ ਗਰਕ ਬੇੜਾ, 

ਚੰਗੇ ਰਹਿੰਦੇ ਜੇ ਵੇਚਦੇ 'ਫੀਮ ਹੁੰਦੇ

📝 ਸੋਧ ਲਈ ਭੇਜੋ