੧.ਛੇ ਪੋਹ ਨੂੰ ਛੱਡ ਤਾਂ ਅਨੰਦਗੜ੍ਹ ਨੂੰ…

ਕਰ ਗਏ ਸੀ ਪਾਰ ਸਰਸਾ ਦੇ ਹੜ੍ਹ ਨੂੰ।

੨.ਖੇਰੂੰ ਖੇਰੂੰ ਸਾਰਾ ਪਰਿਵਾਰ ਹੋ ਗਿਆ…

ਸਭ ਕੁੱਝ ਰੁੜ ਕੇ ਖੁਵਾਰ ਹੋ ਗਿਆ।

੩.ਝੱਖੜ ਹਨ੍ਹੇਰੀਆਂ ਤੇ ਬੁਰੇ ਹਾਲ ਸੀ…

ਮਾਤਾ ਗੁਜ਼ਰੀ ਦੇ ਨਾਲ ਛੋਟੇ ਲਾਲ ਸੀ।

੪.ਕਾਲੀ ਬੋਲੀ ਰਾਤ ਸਮਾਂ ਜਾਵੇ ਪੁੱਜਦਾ…

ਕਿਹੜੇ ਪਾਸੇ ਜਾਣਾ ਕੋਈ ਨੀ ਰਾਂਹ ਸੁੱਜਦਾ।

੫.ਮੰਨ ਕੇ ਤੇ ਭਾਣਾ ਤੁਰ ਪਏ ਆਕਾਲ ਦਾ…

ਕੋਮਲ ਸਰੀਰ ਦਿਨ ਸੀ ਸਿਆਲ ਦਾ।

੬.ਆਖਰ ਨੂੰ ਪੁੱਜੇ ਮਾਸ਼ਕੀ ਦੀ ਝੁੱਗੀ ਤੇ…

ਰਾਤ ਕੱਟੀ ਤੁਰ ਪਏ ਸਵੇਰ ਉੱਗੀ ਤੇ।

📝 ਸੋਧ ਲਈ ਭੇਜੋ