ਸ਼ੀਨ-ਸ਼ਰਾਬ ਦੇ ਮਸਤ ਰਹਣ ਕੇਹੇ

ਸ਼ੀਨ-ਸ਼ਰਾਬ ਦੇ ਮਸਤ ਰਹਣ ਕੇਹੇ,

ਨੈਣ ਤੈਂਡੜੇ ਮਤਵਾਲੜੇ ਨੇ ।

ਸੁਰਖ਼ ਸਫ਼ੈਦ ਸਿਆਹ ਦੁੰਬਾਲੜੇ,

ਬਾਝ ਕੱਜਲ ਐਵੇਂ ਕਾਲੜੇ ਨੇ ।

ਨਾਲ ਨਿਗਾਹ ਦੇ ਮਸਤ ਕਰਨ,

ਕੇਹੇ ਚੀਨੀ ਦੇ ਰੰਗ ਪਿਆਲੜੇ ਨੇ ।

ਹੈਦਰ ਛਿਕ ਛਿਕ ਤੀਰ ਚਲੈਂਦੇ,

ਕੇਹੇ ਜ਼ਾਲਿਮ ਮਾਰਨ ਵਾਲੜੇ ਨੇ ।੧੩।

📝 ਸੋਧ ਲਈ ਭੇਜੋ