ਸ਼ੀਨ-ਸ਼ਤਰੰਜ ਵਿਛਾ ਨੈਣਾਂ ਦੀ

ਸ਼ੀਨ-ਸ਼ਤਰੰਜ ਵਿਛਾ ਨੈਣਾਂ ਦੀ,

ਇਹ ਮਨਸੂਬਾ ਭੀ ਲਾਵਣੀਆਂ ।

ਕਜਲਾ ਹਾਥੀ ਪਲਕ ਪਿਆਦੇ,

ਅਸਪ ਨਿਗਾਹ ਤੇ ਪਾਵਣੀਆਂ ।

ਫਰਜ਼ੀਂ ਬੰਦ ਕਮੰਦ ਉਹ ਜ਼ੁਲਫ਼ਾਂ,

ਗਲ ਅਸਾਡੇ ਪਾਵਣੀਆਂ ।

ਹੈਦਰ ਸ਼ਾਹਰੁਖ ਮਾਤ ਕੀਤਾ,

ਇਹ ਅੱਚਣ ਖੇਡ ਖਿਡਾਵਣੀਆਂ ।੧੩।

📝 ਸੋਧ ਲਈ ਭੇਜੋ