ਸ਼ੀਸ਼ੇ ਦੀ ਕੈਦ

ਸ਼ੀਸ਼ੇ 'ਤੇ

ਠੂੰਗਾਂ ਮਾਰਦੀਆਂ ਚਿੜੀਆਂ 

ਅੱਕੀਆਂ ਪਈਆਂ ਨੇ

ਆਪਣੇ ਆਪ ਤੋਂ 

ਇੱਕ ਹੀ ਲਿਬਾਸ ਤੋਂ

ਆਪਣੇ ਆਪ ਤੋਂ ਡਰਦੀਆਂ

ਸ਼ੀਸ਼ੇ ਨਾਲ ਲੜਦੀਆਂ 

ਉੱਡ ਜਾਣਾ ਲੋਚਦੀਆਂ

ਸ਼ੀਸ਼ੇ ਦੀ ਕੈਦ 'ਚੋਂ

ਕਿੱਥੇ ਜਾਣਦੀਆ ਨੇ

ਭੋਲੀਆ ਚਿੜੀਆਂ

ਤੋੜੀਦੀ ਨਹੀਂ 

ਬਸ ਛੱਡ ਦਈਦੀ ਹੈ

ਸ਼ੀਸ਼ੇ ਦੀ ਕੈਦ।

📝 ਸੋਧ ਲਈ ਭੇਜੋ