ਸ਼ੀਸ਼ੇ ਮੂਹਰੇ ਜਦੋਂ ਮੈਂ

ਸ਼ੀਸ਼ੇ ਮੂਹਰੇ ਜਦੋਂ ਮੈਂ

ਆਪਣੇ ਆਪ ਨੂੰ ਵੇਖਦੀ

ਨਵੀਂ ਕਵਿਤਾ ਬਣਨ ਲੱਗਦੀ

ਲਫ਼ਜ਼ਾਂ ਦੀ ਜੋਤ ਮੱਥੇ ਤੇ

ਜਗਣ ਲੱਗਦੀ ਫਿਰ 

ਖੁਸ਼ ਹੁੰਦੀ ਹੋਈ ਹੱਸਦੀ ਹਾਂ

ਗੱਲਾਂ ਸ਼ੀਸ਼ੇ ਨੂੰ ਦੱਸਦੀ ਹਾਂ

ਮੈਂ ਕਵਿਤਾ ਦਾ ਸੁਰਮਾ ਪਾਉਂਦੀ ਹਾਂ

ਸੰਦੂਰ ਹਰਫ਼ਾਂ ਦਾ ਲਾਉਂਦੀ ਹਾਂ

ਅੱਖਰਾਂ ਵਿੱਚ ਵੱਸਦੀ ਹਾਂ

ਖੁਸ਼ ਹੁੰਦੀ ਹੋਈ ਹੱਸਦੀ ਹਾਂ

ਗੱਲਾਂ ਸ਼ੀਸ਼ੇ ਨੂੰ ਦੱਸਦੀ ਹਾਂ

ਏਦਾਂ ਮੈਂ ਸ਼ਿੰਗਾਰ ਕਰਦੀ

ਮੇਜ਼ ਤੇ ਬੈਠੀ ਕਵਿਤਾ ਤਿਆਰ ਕਰਦੀ ਹਾਂ

ਸੋਚਾਂ ਵਿੱਚ ਡੁੱਬੀ ਹੋਈ

ਚਾਅ ਵਿੱਚ ਨੱਸਦੀ ਹਾਂ

ਖੁਸ਼ ਹੁੰਦੀ ਹੋਈ ਹੱਸਦੀ ਹਾਂ

ਗੱਲਾਂ ਸ਼ੀਸ਼ੇ ਨੂੰ ਦੱਸਦੀ ਹਾਂ

ਕਲਮ ਨਾ ਮਹਿੰਦੀ ਲਾਉਂਦੀ ਹਾਂ

ਖੁਦ ਨੂੰ ਬੁਝਾਰਤ ਪਾਉਂਦੀ ਹਾਂ

ਪਹਿਲਾਂ ਧੀ ਮੈਂ ਮਾਂ ਦੀ ਤੇ

ਹੁਣ ਸੱਸ ਦੀ ਹਾਂ

ਖੁਸ਼ ਹੁੰਦੀ ਹੋਈ ਹੱਸਦੀ ਹਾਂ

ਗੱਲਾਂ ਸ਼ੀਸ਼ੇ ਨੂੰ ਦੱਸਦੀ ਹਾਂ

📝 ਸੋਧ ਲਈ ਭੇਜੋ