ਕਿਆ ਹਸੀਨ ਜ਼ਿੰਦਗੀ ਹੁੰਦੀ
ਨਾ ਕਰਨੀ ਬੰਦਗੀ ਹੁੰਦੀ
ਬਹੁਤ ਨੌਕਰ ਚਾਕਰ ਹੁੰਦੇ
ਨਾ ਕਰਦਾ ਕੰਮ ਕਈ ਦਾ ।
ਜੇ ਮੈਂ ਹੁੰਦਾ ਸ਼ੇਖ਼ ਦੁਬਈ ਦਾ
ਨਾ ਕਿਸੇ ਤੋਂ ਸੀ ਲਈਦਾ।
ਸਾਰੇ ਪਿੰਡ ’ਚ ਬੱਲੇ ਹੁੰਦੀ
ਸਿਆਸਤ ਜੁੱਤੀ ਥੱਲੇ ਹੁੰਦੀ
ਮੇਰੀ ਹਰ ਗੱਲ ਮੰਨਦੇ ਲੋਕੀ
ਨਾ ਰੱਬ ਤੋਂ ਕੁਝ ਸੀ ਚੲ੍ਹੀਦਾ ।
ਜੇ ਮੈਂ ਹੁੰਦਾ ਸ਼ੇਖ਼ ਦੁਬਈ ਦਾ
ਨਾ ਕਿਸੇ ਤੋਂ ਸੀ ਲਈਦਾ।
ਵੱਡਾ ਸਾਰਾ ਘਰ ਹੁੰਦਾ
ਕਿਸੇ ਅੱਜ ਦੇ ਸਾਧ ਵਾਂਗੂੰ
ਕਾਫ਼ਲਾ ਮੇਰਾ ਗਰ ਹੁੰਦਾ
ਲਗਜਰੀ ਗੱਡੀਆਂ ਕੋਲ ਮੇਰੇ
ਫਿਰ ਟਿਕ ਕੇ ਨਾ ਸੀ ਬੲ੍ਹੀਦਾ।
ਜੇ ਮੈਂ ਹੁੰਦਾ ਸ਼ੇਖ਼ ਦੁਬਈ ਦਾ
ਨਾ ਕਿਸੇ ਤੋਂ ਸੀ ਲਈਦਾ।