ਛੇਤੀ ਛੇਤੀ ਡੁੱਬ ਸੂਰਜਾ
ਅੱਜ ਸ਼ਾਮ ਨੂੰ ਉਡੀਕ ਉਹਦੇ ਆਉਣ ਦੀ
ਛੇਤੀ ਛੇਤੀ ਡੁੱਬ ਸੂਰਜਾ
ਆਵੇ ਘੜੀ ਨਜ਼ਦੀਕ ਉਹਦੇ ਆਉਣ ਦੀ।
ਘੁੱਟ ਕਾਲਜੇ ਨੂੰ ਲਾਈ
ਚਿੱਠੀ ਜਦੋਂ ਉਹਦੀ ਆਈ
ਕਈ ਵਾਰ ਮੈਂ ਪੜ੍ਹਾਈ
ਲਿਖੀ ਅੱਜ ਦੀ ਤਰੀਕ ਉਹਦੇ ਆਉਣ ਦੀ
ਛੇਤੀ ਛੇਤੀ ਡੁੱਬ ਸੂਰਜਾ
ਅੱਜ ਸ਼ਾਮ ਨੂੰ ਉਡੀਕ ਉਹਦੇ ਆਉਣ ਦੀ।
ਰਹੀ ਔਂਸੀਆਂ ਵੀ ਪਾਉਂਦੀ
ਰੋਜ਼ ਉਂਗਲਾਂ ਘਸਾਉਂਦੀ
ਰਾਹ ਰਾਹਾਂ ਨੂੰ ਮਿਲਾਉਂਦੀ
ਵਧ ਗਈ ਅੱਜ ਲੀਕ ਉਹਦੇ ਆਉਣ ਦੀ
ਛੇਤੀ ਛੇਤੀ ਡੁੱਬ ਸੂਰਜਾ
ਅੱਜ ਸ਼ਾਮ ਨੂੰ ਉਡੀਕ ਉਹਦੇ ਆਉਣ ਦੀ।
ਸੁਬ੍ਹਾ ਸੁਖਣਾਂ ਮਨਾਊਂ
ਤੈਨੂੰ ਸੀਸ ਮੈਂ ਨਿਵਾਊਂ
ਨਾਲੇ ਅਰਗ ਚੜਾਊਂ
ਗੱਲ ਹੋ ਗੀ ਜੇ ਠੀਕ ਉਹਦੇ ਆਉਣ ਦੀ
ਛੇਤੀ ਛੇਤੀ ਡੁੱਬ ਸੂਰਜਾ
ਅੱਜ ਸ਼ਾਮ ਨੂੰ ਉਡੀਕ ਉਹਦੇ ਆਉਣ ਦੀ।