ਅੱਖਾਂ ਭਰ ਆਉਂਦੀਆਂ, ਮਨ ਜਾ ਡੋਲਦੈ, ਥੱਕ ਜਾਂਦਾ ਹਾਂ,
ਜਦ ਤੈਨੂੰ, ਕਿਸੇ ਹੋਰ ਦੇ, ਕਰੀਬ ਹੋਇਆ ਦੇਖਦਾ ਹਾਂ।
***
ਰਾਤ ਉਦਾਸੀ ਦਿਨੇ ਹਾਸੇ ਠੇਰੇ ਨੇ
ਤੇਰੇ ਵਾਂਗੂ ਮੇਰੇ ਵੀ ਹੁਣ ਦੋ ਚੇਹਰੇ ਨੇ
***
ਅਖੇ ਉਹ ਨਹੀਂ ਕਰਦਾ ਆਹ ਨਹੀਂ ਕਰਦਾ
ਤੂੰ ਮੇਰੀ ਪ੍ਰਵਾਹ ਨਹੀਂ ਕਰਦਾ
ਤੌਬਾ ਤੌਬਾ ਗੱਲ ਤੇ ਵੇਖੋ!!!
ਮੈਂ ਤੇ ਉੱਚਾ ਸਾਹ ਨਹੀਂ ਭਰਦਾ!
***
ਦਿਲ ਤੇ ਲੱਗੀਆਂ ਜ਼ਰਬਾਂ ਵਾਲੇ
ਕੀ ਜਾਨਣ ਹਾਲ ਫ਼ਕੀਰਾਂ ਦਾ
ਓਹ ਆਸ਼ਿਕ, ਆਸ਼ਿਕ ਹੈਨੀ
ਜੋ ਸੌਦਾ ਕਰਨ ਸਰੀਰਾਂ ਦਾ।
***
ਜੋ ਹੈ ਨਹੀਂ ਵਿੱਚ ਨਸੀਬਾਂ ਦੇ
ਓਹਨੂੰ ਈ ਦਿਲ ਤੇ ਲਾ ਬੈਠੇ
ਦੋ ਕਵਿਤਾਵਾਂ ਦੀ ਖਾਤਿਰ
ਅਸੀਂ ਰੋਗ ਉਮਰਾਂ ਦੇ ਲਾ ਬੈਠੇ