ਅਲਿਫ਼: ਆਖੜੀਆਂ ਸਭੇ ਨਾਰੀਆਂ,

ਜੇਡਾਂ ਨਾਲ ਨਦੀ ਦੇ ਕਿਨਾਰੜੇ ਜੀ।

ਲਮਕਾ ਛਿੜੇਂਦੀਆਂ ਵੋ ਕੇਸ ਕਾਲੇ,

ਆਂਦੀਆਂ ਜੋੜ ਸਾਰੇ ਸ਼ਿੰਗਾਰੜੇ ਜੀ।

ਰਾਂਝੂ ਯਾਰ ਨੂੰ ਮਾਰ ਗ਼ੁਲਾਮ ਕਰੇਸੋਂ,

ਖੋਸੋ ਸ਼ੁੱਧ ਤੇ ਤਖ਼ਤ ਹਜ਼ਾਰੜੇ ਜੀ।

ਸੱਚੂ ਹੁਸਨ ਦੀਆਂ ਫ਼ੌਜਾਂ ਚੜ੍ਹ ਪਈਆਂ,

ਵੰਞ ਚਾ ਉਨ੍ਹਾਂ ਦੇ ਪੈਜ਼ਾਰੜੇ ਜੀ।

ਬੇ: ਬਾ ਬਾਰੀ ਫ਼ੌਜਾਂ ਚੜ੍ਹ ਪਈਆਂ,

ਹੋਏ ਹੋਏ ਤੇ ਹੁਸਨ ਵਾਲੀਆਂ ਦਾ।

ਵੇਖੋ ਨਾਜ਼ ਗਰੂਰ ਗ਼ੁਮਾਜ਼ ਕੇਡਾ,

ਡਾਢਾ ਸਾਊ ਸਲੂਕ ਸਿਆਲੀਆਂ ਦਾ।

ਮਿਠੜਾ ਬੋਲ ਨੇਵਣ ਦਿਲ ਹਿਕ ਵਾਰੀ,

ਰੰਗ ਰਸ ਉਨ੍ਹਾਂ ਦੇ ਵੋ ਗਾਲੀਆਂ ਦਾ।

ਸੱਚੂ ਸਿਹਰ ਉਹੇ ਵੋ ਚਲਾਂਵਦੀਆਂ ਨੇ,

ਮੁਖ ਕੌਣ ਝੱਲੇ ਮਤਵਾਲੀਆਂ ਦਾ।

ਅਲਿਫ਼: ਅਹਦ ਦੇ ਅਹਮਦ ਦੇ ਵਿਚ, ਨਹੀਂ ਤਫ਼ਾਵੁਤ ਕੋਈ।

ਮੁਹੰਮਦ ਹੈਦਰ ਹਿੱਕੋ ਆਹਾ, ਹਿੱਕਾ ਸੂਰਤ ਸੋਈ।

ਅੰਦਰ ਬਾਹਰ ਸੀਰ ਤਹੀਂਦਾ, ਸਮਝੇਂ ਸਿੱਰ ਸਭੋਈ।

ਤੇ: ਤਹਕੀਕ ਹੱਕ ਇਹੋ ਈ, ਗ਼ੈਰ ਜੋ ਤੈਂ ਹੈ ਜਾਤਾ।

ਇਰਫ਼ਤ ਰੱਬੀ ਬ-ਰੱਬੀ ਤਿਨਾਂ ਕੂੰ, ਕਹੀਂ ਆਪ ਸਿੰਞਾਤਾ।

ਕਲ ਉਨ੍ਹਾਂ ਕੂੰ ਕਲ ਏਹੀ ਦੀ ਪੀੜ, ਐਡਾ ਨੇਹੁਨ ਜੈਂ ਪਾਤਾ।

📝 ਸੋਧ ਲਈ ਭੇਜੋ