ਸ਼ਿਕਵੇ ਗ਼ੈਰਾਂ ਕਰਨੇ ਛੱਡ ਦਿੱਤੇ।
ਯਾਦਾਂ ਸੱਜਣਾ ਕੌੜੀਆਂ ਦੁੱਖਦਾਈ।
ਨਾਮ ਪਿਆਰੇ ਅਸੀਂ ਮੁਸਕਰਾ ਪੈਂਦੇ।
ਦੇਂਦਾ ਮਿੱਠੀਆਂ ਯਾਦਾਂ ਜੇ ਸੁੱਖਦਾਈ।
ਮੰਨ ਪਾਤਸ਼ਾਹ ਪਿਆਰਾਂ ਖ਼ੈਰ ਮੰਗੀ।
ਝੋਲੀ ਗ਼ੈਰਾਂ ਦੇ ਅੱਗੇ ਅੱਡਣੀ ਨਹੀਂ।
ਜੋ ਵੀ ਖ਼ੈਰ ਮਿਲ਼ੀ, ਸੀਨੇ ਲਾ ਲੈਣੀ।
ਖ਼ੈਰ ਹੋਰ ਦਰਵਾਜਿਓਂ ਮੰਗਣੀ ਨਹੀਂ।
ਖ਼ੈਰ ਪਈ ਝੋਲ਼ੀ, ਪਰਾਗਾ ਭਰ ਪੀੜਾਂ।
ਅਸੀਂ ਮੁੱਲ ਜੁਬਾਨ ਦਾ ਪਾ ਦਿੱਤਾ।
ਗ਼ਰੀਬੀ ਝੱਲਦੇ ਕਦੇ ਨਾ ਹਾਰ ਮੰਨੀ।
ਸਰਬ ਪਿਆਰੇ ਦੀ ਯਾਦ ਹਰਾ ਦਿੱਤਾ।
ਧੰਨਵਾਦ ਕਰਨਾ, ਦੱਸ ਕਿੰਞ ਚਾਹਵੇਂ।
ਕਿ ਤੇਰੀ ਛੱਡਣੀ ਸਾਨੂੰ ਜਿਤਾ ਦਿੱਤਾ।
ਭਟਕਣਾ ਪੈਣਾ ਸੀ ਜੰਗਲ ਬੇਲਿਆਂ 'ਚ
ਨਾਨਕ ਪਾਤਸ਼ਾਹ ਲੜ੍ਹ ਤੂੰ ਲਾ ਦਿੱਤਾ।
ਕੁਦਰਤ ਮਹਾਰਾਣੀ ਜ਼ਖ਼ਮਾਂ ਮੱਲ੍ਹਮ ਲਾਈ।
ਸਿਜਦੇ ਕੌੜੀਆਂ ਜਿੰਨਾਂ ਸੁਆਦ ਦਿੱਤਾ।
ਉਹਨਾਂ ਲੋਕਾਂ ਤੋਂ ਰਹਿ ਗਈ ਸਰਬ ਚੰਗੀ।
ਯਾਦਾਂ ਮਿੱਠੀਆਂ ਜਿੰਨਾਂ ਤੇ ਸੁਖਦਾਈ।
ਨਮਸਕਾਰ ਸਾਡੀ ਨਿੱਤ ਸੋਹਣਿਆ ਨੂੰ।
ਝੋਲੀ ਭਰ ਪੀੜਾਂ, ਜਿੰਨਾਂ ਖ਼ੈਰ ਪਾਈ।