ਸ਼ੋਰ ਹੈ ਇੱਕ

ਤਨਹਾਈਆਂ ਦਾ ਸ਼ਹਿਰ ਹੈ 

ਤਨਹਾ ਹਰ ਸ਼ਖ਼ਸ ਹੈ

ਸ਼ੋਰ ਹੈ ਇੱਕ ਅਜ਼ੀਬ ਜਿਹਾ 

ਲੜਖੜਾਉਂਦਾ ਮਿਜ਼ਾਜ ਹੈ

ਜਾਮ ਜਾਮ ਨਾਲ ਨੇ ਖੜਕ ਰਹੇ 

ਨਸ਼ਿਆਂ ਵਿੱਚ ਡੁੱਬਿਆ ਸ਼ਬਾਬ ਹੈ 

ਧੂੰਆਂ ਹੈ ਛੱਡ ਰਿਹਾ

ਉਹ ਕੌਣ ਹੈ

ਜੋ ਹਨੇਰਿਆਂ 'ਚੋਂ ਰੌਸ਼ਨੀ ਹੈ 

ਲੱਭ ਰਿਹਾ

ਅੱਜ ਦਾ ਇਨਸਾਨ ਜੋ 

ਵਹਿਮ ਹੈ ਇੱਕ ਪਾਲ ਰਿਹਾ

ਮੌਤ ਵਿੱਚੋਂ ਜ਼ਿੰਦਗੀ ਨੂੰ ਹੈ 

ਭਾਲ ਰਿਹਾ

ਮੇਕਅੱਪ ਦੇ ਨਾਲ ਇਹ ਚਿਹਰੇ

ਜੋ ਨੇ ਢੱਕੇ ਹੋਏ

ਧੂੰਆਂ ਲਬਾਂ ਤੋਂ ਜੋ ਨੇ ਉਗਲ ਰਹੇ 

ਲੜਖੜਾਉਂਦੇਂ ਕਦਮ

ਮਰੇ ਹੋਏ ਦਿਲ

ਸੜੀਆਂ ਹੋਈਆਂ ਸੋਚਾਂ

ਖੋਖਲੇ ਦਿਮਾਗ

ਆਧੁਨਿਕਤਾ ਦੇ ਸ਼ੋਰ ਹੇਠ

ਆਧੁਨਿਕਤਾ ਦੇ ਸ਼ੋਰ ਹੇਠ

ਖ਼ੁਦ ਨੂੰ ਹੀ ਨਹੀਂ ਨੇ

ਭਾਲ ਰਹੇ

📝 ਸੋਧ ਲਈ ਭੇਜੋ