ਸ਼ੋਰ ਸ਼ਰਾਬੇ

ਇਸ ਜੱਗ ਦੇ ਸ਼ੋਰ ਸ਼ਰਾਬੇ ਤੋਂ, ਮੇਰੀ ਰੂਹ ਹੀ ਥੱਕੀ ਪਈ ਸੱਜਣਾ।

ਇਸ ਮਤਲਬ ਖੌਰੇ ਬਾਬੇ ਤੋਂ, ਇਹ ਜਿੰਦੜੀ ਅੱਕੀ ਪਈ ਸੱਜਣਾ।

ਏਥੇ ਕੋਈ ਕਿਸੇ ਦਾ ਬੇਲੀ ਨਈ, ਸਭ ਆਪਣੇ ਆਪ ਨੂੰ ਰੋਂਦੇ ਆ,

ਇਸ ਚਿੱਟੇ ਖੂਨ ਸਲ਼ਾਬੇ ਤੋਂ, ਮੈਂ ਕਣ-ਕਣ ਡੱਕੀ ਪਈ ਸੱਜਣਾ। 

📝 ਸੋਧ ਲਈ ਭੇਜੋ