ਨਿਰਧਨ ਮਾਨਸ ਰਹਿੰਦਾ ਸੁੱਖੀ, ਵੇ ਬੰਦਿਆ।

ਮਾਇਆ ਉਨੂੰ ਨਾ ਕਰਦੀ ਦੁੱਖੀ, ਵੇ ਬੰਦਿਆ।

ਅਧੂਰੀ ਰਹਿੰਦੀ ਓਸਦੀ ਚਾਹ, ਵੇ ਬੰਦਿਆ।

ਔੜਦੀ ਨਾ ਕੋਈ ਇਸਨੂੰ ਰਾਹ, ਵੇ ਬੰਦਿਆ।

ਬਹੁਤ ਅਭਿਲਾਖਾ ਇਸ ਦੱਬੀ, ਵੇ ਬੰਦਿਆ।

ਤਾਂ ਵੀ ਬਹੁਤੀ ਜਿੰਦਗੀ ਫੱਬੀ, ਵੇ ਬੰਦਿਆ।

ਸੰਤੋਖ ਸੰਤੁਸ਼ਟੀ ਇਸਦੇ ਕੋਲ, ਵੇ ਬੰਦਿਆ।

ਜੋ ਜੀਵਨ ਲਈ ਅਹਿਮ ਰੋਲ, ਵੇ ਬੰਦਿਆ।

ਜੇ ਸਾਈਕਲ ਤੇ ਹੈ ਤੂੰ ਸਵਾਰ, ਵੇ ਬੰਦਿਆ।

ਤਾਂ ਪਰਮੇਸ਼ਰ ਨੂੰ ਸ਼ੁਕਰਗੁਜਾਰ, ਵੇ ਬੰਦਿਆ।

ਕਈ ਲੱਤਾਂ ਪੈਰਾਂ ਤੋ ਹੈ ਆੜੀ, ਵੇ ਬੰਦਿਆ।

ਉਸਤੋਂ ਹਾਲਤ ਤਾਂ ਨੀ ਮਾੜੀ, ਵੇ ਬੰਦਿਆ।

ਜੇ ਰੂਪਵੰਤ ਨਹੀ ਤੇਰੀਆਂ ਅੱਖਾਂ, ਵੇ ਬੰਦਿਆ।

ਤਾਂ ਨੇਤਰਹੀਣ ਵੀ ਹਨ ਲੱਖਾਂ, ਵੇ ਬੰਦਿਆ।

ਜੋ ਵੀ ਹੈ ਉਸ ਨਾਲ ਕੰਮ ਸਾਰ, ਵੇ ਬੰਦਿਆ।

ਹਰਦਮ ਦਾਤੇ ਦਾ ਸ਼ੁਕਰਗੁਜਾਰ, ਵੇ ਬੰਦਿਆ।

📝 ਸੋਧ ਲਈ ਭੇਜੋ