ਉਹਨਾਂ
ਮੇਰੀ ਡਿਊਟੀ
ਦਿਹਾੜੀਦਾਰਾਂ ਨੂੰ
ਮਜ਼ਦੂਰੀ ਦੇਣ ਦੀ ਲਗਾਈ,
ਮੈਂ
ਇੱਕ ਮਜ਼ਦੂਰ ਨੂੰ ਪੈਸੇ ਦਿੱਤੇ
ਰਜਿਸਟਰ ਅੱਗੇ ਕੀਤਾ
ਨਿੱਬ ਵਾਲਾ ਪੈੱਨ ਫੜਾਇਆ
ਦਸਤਖ਼ਤ ਕਰਨ ਲਈ।
ਉਸਨੇ
ਪੈਸੇ ਜੇਬ ਵਿੱਚ ਪਾਏ
ਪੈੱਨ ਦੀ ਨਿੱਬ ਨੂੰ ਅੰਗੂਠੇ ਤੇ ਘਸਾਇਆ
ਅੰਗੂਠਾ ਰਜਿਸਟਰ ਤੇ ਰੱਖ ਦਿੱਤਾ।
ਪੈੱਨ ਦੀ ਸਿਆਹੀ ਉਦਾਸ ਹੈ
ਉਸਦੀ ਸਹੀ ਵਰਤੋਂ ਨਹੀਂ ਹੋਈ।