ਸਿਆਸਤ ਦੇਸ਼ ਦੀ ਛਾਤੀ

ਸਿਆਸਤ ਦੇਸ਼ ਦੀ ਛਾਤੀ ਤੇ ਮੂੰਗੀ ਦਲ ਰਹੀ ਹੈ, 

ਤੇ ਗੁਰਬਤ ਟੁੱਕੜਿਆਂ ਦੀ ਆਸ ਵਿੱਚ ਵਿਆਕੁਲ ਖੜੀ ਹੈ। 

ਹਿਰਨੋ ਭੋਲਿਓ ਕਿੱਧਰ ਨੂੰ ਹਫਦੇ ਜਾ ਰਹੇ ਹੋ, 

ਉਹ ਕੇਵਲ ਰੇਤ ਹੈ ਜੋ ਪਾਣੀ ਵਾਂਗੂ ਲਿਸ਼ਕਦੀ ਹੈ।

ਉਹ ਜਿਹੜੇ ਛਾਂਗ ਕੇ ਹੋਰਾਂ ਨੂੰ ਉੱਚੇ ਹੋ ਗਏ ਨੇ, 

ਜ਼ਮਾਨੇ ਵਿੱਚ ਉਹਨਾਂ ਲੋਕਾਂ ਦੀ ਤੂਤੀ ਬੋਲਦੀ ਹੈ। 

ਇਹ ਦਹਿਸ਼ਤ ਦਾ ਹਨੇਰਾ ਉਫ ਇਹ ਪਾਗਲਪਨ ਦਾ ਆਲਮ,

ਕਟਹਿਰੇ ਵਿੱਚ ਨੇ ਦੀਵੇ ਚਾਨਣਾਂ ਨੂੰ ਹੱਥਕੜੀ ਹੈ।

ਸ਼ੱਰਾਅ ਦੀ ਆੜ ਲੈ ਕੇ ਜੋ ਸਿਤਮ ਦਾ ਪੱਖ ਪੂਰਨ, 

ਲੋਕਾਈ ਐਸੇ ਬਦਨੀਤਾਂ ਨੂੰ ਹੁਣ ਪਹਿਚਾਣਦੀ ਹੈ। 

ਲੋਕੋ ਆਉ ਪੀਪੇ ਥਾਲੀਆਂ ਖੜਕਾਉ ਕੇ, 

ਸਿਆਸੀ ਆਹਣ ਆਪਣੇ ਖੇਤਾਂ ਤੀਕਰ ਗਈ ਹੈ।

📝 ਸੋਧ ਲਈ ਭੇਜੋ