ਸਿਜਦੇ ਦਾ ਮਨ

ਅੱਜ ਦਾ ਦਿਨ ਸੁਹਣਿਆਂ ਦੇ ਨਾਮ ।

ਅੱਜ ਮੇਰਾ ਸਿਜਦੇ ਦਾ ਮਨ ਹੈ ।

ਜਿਹੜੇ ਕੁਦਰਤ ਦੇ ਪ੍ਰੇਮੀ ।

ਤੜਕੇ ਵੇਲੇ ਦੇ ਨਿਤਨੇਮੀ ।

ਕਰਦਾ ਨਮਸਕਾਰ ਤਨ ਮਨ ਹੈ ।

ਅੱਜ ਮੇਰਾ ਸਿਜਦੇ ਦਾ ਮਨ ਹੈ ।

ਜਿਸ ਨੇ ਅੱਜ ਕਿਤਾਬ ਫੜੀ ।

ਖੋਹਲ ਕੇ ਲੇਖਕ ਲਿਖਤ ਪੜ੍ਹੀ ।

ਮੱਥਾ ਉਹਦਾ ਚੁੰਮਣ ਦਾ ਮਨ ਹੈ,

ਅੱਜ ਮੇਰਾ ਸਿਜਦੇ ਦਾ ਮਨ ਹੈ ।

ਜਿਸ ਨੇ ਹੱਥ ਵਿੱਚ ਕਲਮ ਫੜੀ ।

ਲਿਖੇ ਜੋ ਕੁਦਰਤ ਦੇ ਲਈ ।

ਹੱਥ ਉਹਦੇ ਚੁੰਮਣ ਦਾ ਮਨ ਹੈ,

ਅੱਜ ਮੇਰਾ ਸਿਜਦੇ ਦਾ ਮਨ ਹੈ ।

ਜੋ ਮਾਂ ਪੰਜਾਬੀ ਬੋਲਦੇ ।

ਅੱਖਰਾਂ ਦਾ ਰੁਤਬਾ ਤੋਲਦੇ ।

ਦੋਵੇਂ ਹੱਥ ਉਨ੍ਹਾਂ ਗਲਵੱਕੜੀ,

ਪਾਵਣ ਦਾ ਮੇਰਾ ਮਨ ਹੈ ।

ਅੱਜ ਮੇਰਾ ਸਿਜਦੇ ਦਾ ਮਨ ਹੈ ।

ਸਾਰੇ ਜੋ 'ਸਰਬ' ਪਿਆਰੇ ਨੇ,

ਜਾਵਾਂ ਉਹਨਾ ਬਲਿਹਾਰੇ ਮੈਂ ।

ਸਿਰ ਮੇਰੇ ਹੱਥ ਰੱਖਣ ਜੋ,

ਉਹਨਾਂ ਨੂੰ  ਤੱਕਣੇ ਦਾ ਮਨ ਹੈ ।

ਅੱਜ ਮੇਰਾ ਸਿਜਦੇ ਦਾ ਮਨ ਹੈ ।

📝 ਸੋਧ ਲਈ ਭੇਜੋ