ਜੰਗ ਦੇ ਮੈਦਾਨ ਵਿੱਚ ਪਈਆਂ ਵਾਢੀਆਂ!
ਲੋਥਾਂ ਉੱਤੇ ਲੋਥਾਂ ਚੜ ਗਈਆਂ ਡਾਡੀਆਂ!
ਦੋਵਾਂ ਧਿਰਾਂ ਵਿੱਚ ਆ ਜਵਾਲਾ ਭੜਕੀ!
ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ!
ਜਸਪੱਤ ਰਾਇ ਸਿੰਘਾਂ ਨੇ ਨਾਂ ਛੱਡਿਆ!
ਹਾਥੀ ਉੱਤੋ ਬੈਠੇ ਦਾ ਸੀ ਸਿਰ ਵੱਢਿਆ!
ਨੇਜ਼ਿਆਂ ਚੋ' ਬਿਜਲੀ ਫੇ ਆਣ ਕੜਕੀ!
ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ!
ਲਾਲੋ ਲਾਲ ਹੋਗੀ ਛੰਭ ਕਾਹਨੂੰਵਾਨ ਦੀ!
ਮਿਰਗਾਂ ਨੂੰ ਮੌਤ ਫਿਰਦੀ ਸੀ ਭਾਲ ਦੀ!
ਮੁਗਲਾਂ ਦੀ ਟੋਲੀ ਨਾਂ ਜ਼ਰਾ ਵੀ ਅੜਕੀ!
ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ!
ਗੂੰਗਾ ਬੋਲਾ ਹੋ ਗਿਆ ਸੀ ਲਖਪੱਤ ਜੀ!
ਵੈਰੀਆਂ ਦੀ ਸਿੰਘਾਂ ਜਾਂ ਚੁਵਾਈ ਰੱਤ ਜੀ!
ਮੌਤ ਆ ਸਵਾਣੀ ਦਿਲ ਵਿੱਚ ਧੜਕੀ!
ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ!
ਟਿੰਡੀ ਦਲ ਸਾਰਾ ਭੋਰ-ਭੋਰ ਸੁੱਟ ਤਾ!
ਮੁਗਲਾਂ ਦਾ ਖੁਰਾ ਖੋਜ਼ ਧੁਰੋ ਪੁੱਟ ਤਾ!
ਘੋੜਿਆਂ ਤੋਂ ਡਿੱਗਦੇ ਸੀ ਖਾ-ਖਾ ਪੜਕੀ!
ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ!
ਛੱਡਦੇ ਜਾਂ ਸੂਰਮੇ ਕਮਾਨੋਂ ਤੀਰ ਸੀ!
ਵਿੰਨ-ਵਿੰਨ ਸੀਨੇ ਕਰੀ ਜਾਦੇ ਲੀਰ ਸੀ!
ਮੁਗਲਾਣੀ ਫੌਜ਼ ਨਾਂ ਦੁਬਾਰਾ ਬੜਕੀ!
ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ!
ਟੁੱਟ ਗੇ ਗੁਮਾਨ ਸਭ ਖੱਬੀ ਖਾਂਨਾਂ ਦੇ!
ਮੌਤ ਨਾ ਕਰਾਏ ਫੇਰੇ ਭਲਵਾਂਨਾਂ ਦੇ!
ਚਿਰਾਂ ਤੋਂ ਨਿਸ਼ਾਨ ਦੀ ਸੀ ਅੱਖ ਫੜਕੀ!
ਸਿੱਖਾਂ ਅਤੇ ਮੁਗਲਾਂ ਦੀ ਚੰਡੀ ਖੜਕੀ!