ਸਿਰ ਮੇਰੇ ਤੋਂ ਵਾਰ ਦੇ,
ਅੱਖਰ ਅੱਖਰ ਖਿਲਾਰ ਦੇ,
ਗਜ਼ਲ ਦਾ ਇਹ ਸੇਅਰ ਜੋ
ਹੱਥ ਲਾ ਨਿਖਾਰ ਦੇ,
ਸਾਂਝ ਦਾ ਕੋਈ ਫੁੱਲ ਉਗਾ
ਹੋ ਸਕਦਾ ਤਾਂ ਪਿਆਰ ਦੇ,
ਉਸਦਾ ਤੂੰ ਇਸ਼ਾਰਾ ਵੇਖ
ਮੈਨੂੰ ਕਹਿੰਦਾ ਮਾਰ ਦੇ,
ਚਿੱਠੀ ਲਿਖਣੀ ਸਿਖਦਾ ਹਾਂ
ਤੂੰ ਵੀ ਕੋਈ ਵਿਚਾਰ ਦੇ,
ਮੁੱਲਾ ਕਾਫਰ ਸੱਦ ਦਾ ਜੇ
ਤੂੰ ਮੁੱਲਾ, ਵਿਸਾਰ ਦੇ,
ਤਕੜਾ ਬੰਦਾ, ਬੰਦਾ ਨਹੀ
ਜੇ ਮਾੜਾ , ਦੁਰਕਾਰ ਦੇ,
ਸੱਪ ਨੂੰ, ਸੱਪ ਨਹੀਂ ਕਹਿਣਾ
ਜੇ ਬੰਦਾ ਫੰਨ ਖਿਲਾਰ ਦੇ,
ਸ਼ਾਇਰੀ ਵਿਚ ਨਾਮ ਮੇਰਾ
ਕੋਈ 'ਹੂੰ' ਕਹਿ ਕੇ ਸਾਰ ਦੇ ।