ਆਪਣੇ ਪੈਰਾਂ ਹੇਠਲੀ
ਜਮੀਨ ਛੱਡ ਕੇ
ਉਹ
ਆਸਮਾਨ ਵਿੱਚ
ਬਹੁਤ ਉੱਚਾ ਉੱਡ ਰਿਹਾ ਸੀ
ਕੋਈ ਵੀ ਤੀਰ
ਉਸਨੂੰ ਵਿੰਨ੍ਹ ਨਹੀਂ ਸੀ ਸਕਦਾ
ਕੋਈ ਵੀ ਗੋਲੀ
ਉਸਨੂੰ ਛਲਣੀ ਨਹੀਂ ਸੀ ਕਰ ਸਕਦੀ
ਕੋਈ ਵੀ ਗੁਲੇਲ
ਉਸ ਤੱਕ ਮਾਰ ਨਹੀਂ ਸੀ ਕਰਦੀ
ਪਰ ਕਿਸੇ ਨੇ
ਉਸਨੂੰ ਸਿਰਫ਼ ‘ਇੱਕ ਸ਼ਬਦ’ ਹੀ ਕਿਹਾ
ਕਿ ਉਹ ਪਰਕਟੇ ਪੰਛੀ ਵਾਂਗ
ਲੜਖੜਾਉਂਦਾ
ਤਿਲਮਿਲਾਉਂਦਾ
ਜ਼ਮੀਨ ਤੇ ਆ ਡਿੱਗਿਆ...।