ਮੌਤੇ ਕਾਹਲੀਏ ਜ਼ਰਾ ਕੁ ਠਹਿਰ ਅੜੀਏ,
ਅਜੇ ਜ਼ਿੰਦਗੀ ਵਿੱਚ ਬਹਾਰ ਬਾਕੀ ।
ਸਾਕੀ ਜਾਮ ਵਰਤਾ ਕੇ ਲਾਂਭ ਹੋਇਆ,
ਬਹੁੜੀ ਪਾਉਂਦੇ ਰਹੇ ਮੈਖ਼ਾਰ ਬਾਕੀ ।
ਉਹ ਵੀ ਰੋਂਦਿਆਂ ਧੋਂਦਿਆਂ ਗੁਜ਼ਰ ਜਾਣੇ,
ਦਿਨ ਰਹਿੰਦੇ ਜੋ ਹਿਜਰ ਦੇ ਚਾਰ ਬਾਕੀ ।
ਬੜੀਆਂ ਰਹਿਮਤਾਂ ਗ਼ੈਰਾਂ ਤੇ ਵੱਸੀਆਂ ਨੇ,
ਪੱਲੇ ਅਸਾਂ ਦੇ ਸਿਰਫ਼ ਇਕਰਾਰ ਬਾਕੀ ।