ਸਮਾਜ ਬਦਲਣਾ ਹੈ

ਬਦਲਣਾ ਹੈ ਬਦਲਣਾ ਹੈ ਇਹ ਸਮਾਜ ਬਦਲਣਾ ਹੈ,

ਸਦੀਆਂ ਤੋਂ ਚੱਲ ਰਿਹਾ ਲੋਟੂਆਂ ਦਾ ਰਾਜ ਬਦਲਣਾ ਹੈ।

ਹੁਣ ਨਹੀਂ ਜਰ ਸਕਦੇ ਇੱਕ ਪਲ ਵੀ ਇਹਨਾਂ ਲੋਟੂਆਂ ਨੂੰ,

ਇਹਨਾਂ ਨਾਲ ਮੁੱਦਤਾਂ ਵਾਲਾ ਲਿਹਾਜ਼ ਬਦਲਣਾ ਹੈ।

ਜਾਤ-ਪਾਤ, ਵਹਿਮ-ਭਰਮ, ਕੂੜ-ਰੀਤਾਂ, ਧਰਮ-ਕਰਮ,

ਅਮੀਰੀ-ਗਰੀਬੀ, ਭ੍ਰਿਸਟਾਚਾਰੀ ਤੇ ਦਾਜ ਬਦਲਣਾ ਹੈ।

ਹੁਣ ਰੱਬ ਦੇ ਆਸਰੇ ਸਭ ਠੀਕ ਨਹੀਂ ਹੋਣਾ ਦੋਸਤੋ,

ਆਪਾਂ ਨੇ ਵੀ ਹੁਣ ਜਿਉਣ ਦਾ ਅੰਦਾਜ਼ ਬਦਲਣਾ ਹੈ।

ਹੁਣ ਚਿੜੀਆਂ ਨੇ ਬੈਠ ਹੀ ਜਾਣਾ ਦੇਸ਼ ਦੇ ਤਖਤ ਤੇ,

ਸਿੱਧੂ' ਪੈਰ ਜਮਾਈ ਬੈਠਾ ਕਮੀਨਾ ਬਾਜ਼ ਬਦਲਣਾ ਹੈ

📝 ਸੋਧ ਲਈ ਭੇਜੋ