ਸੋਚ ਬਦਲਣੀ ਚਾਹਵਾਂ ਮੈਂ

ਸੋਚ ਬਦਲਣੀ ਚਾਹਵਾਂ ਮੈਂ,

ਦਿਲ ਨਾ ਮੰਨਦਾ, ਰੂਹ ਨਾ ਮੰਨਦੀ ।

ਕਹਿੰਦੇ ਲਾਈ ਤੋੜ ਨਿਭਾਉਣੀ,

ਕਿੰਝ ਇਹਨਾਂ ਸਮਝਾਵਾਂ ਮੈਂ ।

ਸਹੁੰ ਖਾ ਕੇ ਜੋ ਮੁੱਕਰ ਜਾਂਦੇ,

ਉਹਨਾਂ ਵਰਗੀ ਬਣ ਜਾਵਾਂ ਮੈਂ ।

ਦਿਲ ਕਿਸੇ ਨਾਲ ਨਾ ਲਾਵਾਂ,

ਆਪਣੇ ਤੋਂ ਇਹ ਚਾਹਵਾਂ ਮੈਂ ।

ਵੱਡੇ ਵੱਡੇ ਵਾਅਦੇ ਕਰਕੇ,

ਜਿਹੜੇ ਰਸਤੇ ਬਦਲ ਗਏ ।

ਮਿੱਟੀ ਨਾਲ ਮਿੱਟੀ ਬਣ ਚੰਬੜੇ,

ਕਿੱਦਾਂ ਤਨ ਤੋਂ ਲਾਹਵਾਂ ਮੈਂ ।

ਸੱਧਰਾਂ ਸਾਡੇ ਨਾਲ ਨੇ ਰੁੱਸੀਆਂ,

ਸੱਜਣ ਕੋਲੋਂ ਭਾਲਣ ਖ਼ੁਸ਼ੀਆਂ ।

ਡਰਦੀ ਪੈੜ ਦੱਬ ਕੇ ਤੁਰਦੀ,

ਲਵਾਂ ਨਾ ਉੱਚੀ ਸਾਹਵਾਂ ਮੈਂ ।

ਜਿਹਨੂੰ ਹਰ ਗਿਲਾ ਦੱਸੀਏ,

ਰੂਹ ਨਾਲ ਪਿਆਰ ਬੁਲਾ ਹੱਸੀਏ ।

'ਸਰਬ' ਜਿਹੇ ਦਿਲਦਾਰ ਦਿਲਾ,

ਕਿੱਥੇ ਜਾ ਕੇ ਗਾਹਵਾਂ ਮੈਂ ।

ਸੋਚ ਬਦਲਣੀ ਚਾਹਵਾਂ ਮੈਂ ।

📝 ਸੋਧ ਲਈ ਭੇਜੋ