ਸੋਗ ਦਾ ਹਸ਼ਰ

ਹਾਲ ਹਾਲ ਤੋਂ ਬੇਖਬਰ ਹੋਇਆ

ਘਰ ਆਪਣਾ ਜੀਕਣ ਕਬਰ ਹੋਇਆ

ਘੁੱਟਵਾਂ ਘੁੱਟਵਾਂ ਸਾਹ ਪਿਆ ਆਵੇ,

ਤੇਰੇ ਜਾਣ ਪਿੱਛੋਂ ਇਹ ਹਸ਼ਰ ਹੋਇਆ।

ਨਾਂ ਸੁਣਦਿਆਂ ਤੇਰਾ ਗੱਚ ਭਰ ਆਏ

ਐਸਾ ਯਾਰ ਮੈਂ ਬੇਸਬਰ ਹੋਇਆ

ਅੱਖ ਮੇਰੀ ਨਾ ਕਦੇ ਵਹਿਣ ਦਿੰਦਾ ਸੈਂ

ਹੁਣ ਤੂੰ ਵੀ ਖਸਮਾਂ ਬੇਕਦਰ ਹੋਇਆ।

ਘਰੂੰਟ ਭਰੇ ਯਾਦਾਂ ਦਿਲ ਤੇ ਐਸੇ

ਭਰੇ ਐਸੇ ਨਾ ਪਾਸਾ ਪਸਰ ਹੋਇਆ

ਮੌਤ ਨੂੰ ਸੱਦੇ ਦੇਵਾਂ ਰੱਬ ਥਾਣੀ

ਸੋਗ ਤੇਰੇ ਦਾ ਕੇਹਾ ਅਸਰ ਹੋਇਆ।

ਜਿਸਨੂੰ ਕੋਈ ਨਾ ਮੰਗੇ ਰੱਬ ਤੋਂ

ਓਸ ਮੌਤ ਨੂੰ ਮੇਰੇ ਤੇ ਫ਼ਕਰ ਹੋਇਆ

ਤੂੰ ਲੰਘ ਗਈ ਹਵਾ ਦਾ ਬੁੱਲਾ ਹੋਕੇ

ਮੈਂ ਬਿਨ ਪਾਣੀਓਂ ਸੁੱਕਾ ਸ਼ਜਰ ਹੋਇਆ।

📝 ਸੋਧ ਲਈ ਭੇਜੋ