ਸੋਹਣੀ ਦਿੱਤੀ ਆ ਜੇ ਦੇਹੀ ਤੂੰ ਗਰੀਬ ਨੂੰ
ਫਿਰ ਦਰਸ ਵੀ ਤੂੰ ਆਪਣਾ ਦਿਖਾਲ ਦਾਤਿਆ
ਜੀ ਕਦੋਂ ਸੁਣਨਾ ਏ ਸ਼ਬਦ ਸੁਹਾਵਣਾ
ਮੈਨੂੰ ਦਰ ਉੱਤੇ ਬੈਠਣਾ ਸਖਾਲ ਦਾਤਿਆ
ਸੋਹਣੀ ਦਿੱਤੀ............
ਮੈਨੂੰ ਚੜ ਜਾਵੇ ਰੰਗ ਨਾਮ ਰੰਗ ਦਾ
ਹੋਰ ਤੇਰੇ ਕੋਲੋੰ ਕੁਝ ਵੀ ਨਹੀਂ ਮੰਗਦਾ
ਮੈਂ ਵੀ ਵੇਖਣਾ ਏ ਸਹਿਜ ਘਰ ਹੁੰਦਾ ਕਿੱਦਾਂ ਦਾ
ਮੈਂ ਵੀ ਵੇਖਣਾ ਏ ਨਿੱਜ ਘਰ ਹੁੰਦਾ ਕਿੱਦਾਂ ਦਾ
ਓਥੇ ਇੱਕ ਵਾਰ ਮੈਨੂੰ ਵੀ ਬਠਾਲ ਦਾਤਿਆ
ਸੋਹਣੀ ਦਿੱਤੀ...................
ਜਿਵੇਂ ਆਸਮਾਨ ਵਿੱਚ ਤਾਰੇ ਜਗਦੇ
ਓਦਾਂ ਤੇਰੇ ਸਿੱਖ ਵੀ ਪਿਆਰੇ ਲੱਗਦੇ
ਜਿਵੇਂ ਹੁੰਦੀਆਂ ਨੇ ਧੁਰੋਂ ਤਾਰਾਂ ਜੁੜੀਆਂ
ਜਿਵੇਂ ਸੁਰ ਨਾਲ ਮਿਲਦਾ ਏ ਤਾਲ ਦਾਤਿਆ
ਸੋਹਣੀ ਦਿੱਤੀ...................
ਰਹਿੰਦਾ ਮਨ ਮੇਰਾ ਪੀਹੂ ਪੀਹੂ ਬੋਲਦਾ
ਤੈਨੂੰ ਹਰ ਪਾਸੇ ਰਹਿੰਦਾ ਹਾਂ ਮੈਂ ਟੋਲਦਾ
ਕਿਵੇਂ ਆਉਂਦਾ ਏ ਰਸ ਕੀ ਹੁੰਦੀ ਏ ਮਿਠਾਸ
ਮੇਰੇ ਮਨ ਵਿੱਚ ਉੱਠਦਾ ਸਵਾਲ ਦਾਤਿਆ
ਸੋਹਣੀ ਦਿੱਤੀ..............
ਮੈਨੂੰ ਆਜਵੇ ਜੇ ਮੰਗਣੇ ਦਾ ਵੱਲ ਜੀ
ਮੇਰੇ ਮਨ ਵਿੱਚੋਂ ਉੱਠਦੀ ਆ ਛੱਲ ਜੀ
ਤੁਸੀਂ ਰੋਕਦੋ ਤ੍ਰਿਸ਼ਨਾ ਦੇ ਗੇੜ ਨੂੰ
ਕਰੋ ਕਿਰਪਾ ਰਹੋ ਮੇਰੇ ਨਾਲ ਦਾਤਿਆ
ਸੋਹਣੀ ਦਿੱਤੀ..................
ਮੇਰਾ ਬੇਨਤੀ ਦੇ ਵਿੱਚ ਸਾਰਾ ਦਿਨ ਬੀਤਿਆ
ਸਾਰੇ ਹੀ ਸਵਾਸ ਤੇਰੇ ਨਾਮ ਕੀਤੇ ਆ
ਸਾਬਰੀ ਨੂੰ ਜਦੋਂ ਪੂਰਾ ਗੁਰੂ ਮਿਲਿਆ
ਸਾਬਰੀ ਨੂੰ ਜਦੋਂ ਸੱਚਾ ਗੁਰੂ ਮਿਲਿਆ
ਚਿੱਤ ਖਿੜਿਆ ਤੇ ਹੋ ਗਿਆ ਨਿਹਾਲ ਦਾਤਿਆ
ਸੋਹਣੀ ਦਿੱਤੀ..............