ਸੋਹਣੀ ਸੂਰਤ ਸੋਹਣੀ ਸੀਰਤ

ਸੋਹਣੀ ਸੂਰਤ ਸੋਹਣੀ ਸੀਰਤ ।

ਦਿਖ ਸੋਹਣੀ ਵਿਖੇ ਹਜ਼ਾਰਾਂ ਚੋਂ ।

ਸੋਹਣੀ ਮਾਂ ਦੀਏ ਸੋਹਣੀ ਜਾਈਏ ।

ਦੱਸ ਕੀ ਖੱਟਿਆ ਪਿਆਰਾਂ ਚੋਂ ।

ਚੁੱਪ ਕਰਕੇ ਨਹੀਂ ਰਹਿ ਸਕਦੀ ਸੀ ।

ਲੱਭਿਆ ਕੀ ਇਜ਼ਹਾਰਾਂ ਚੋਂ ।

ਹੋਲੀ ਖੇਡ ਕੇ ਵੇਖ ਲਈ ਊ ।

ਪਿਆਰਾਂ ਦੀਆਂ ਕਟਾਰਾਂ ਚੋਂ ।

ਵਾਂਗ ਇਬਾਦਤ ਚਾਹ ਕੇ ਤੱਕ ਲੈ ।

ਕੁਝ ਨਹੀਂ ਮਿਲਣਾ ਪਿਆਰਾਂ ਚੋਂ ।

ਸੋਹਣੀ ਘੜੇ ਨਾਲ ਰੁੜ ਗਈ ਦਰਿਆ ।

ਜਿੱਤੀ ਮੌਤ ਸੀ ਕੌਲ ਕਰਾਰਾਂ ਚੋਂ ।

ਲਾਲ ਦੁਸ਼ਾਲਾ ਲੈਂਦੀਏ ਕੁੜੀਏ ।

ਪਿਆਰ ਨਾ ਲੱਭਦੇ ਯਾਰਾਂ ਚੋਂ ।

ਰਾਂਝੇ ਹੀਰ ਲਈ ਮੱਝੀਆਂ ਚਾਰ ਕੇ ।

ਬਾਜ਼ੀ ਜਿੱਤੀ ਹਾਰਾਂ ਚੋਂ ।

ਪੁਨੂੰ ਲੱਭਦੀ ਸੱਸੀ ਸੜ ਗਈ ।

ਤੂੰ ਕਿਹੜੀਆਂ ਨਾਰਾਂ ਚੋਂ ।

'ਸਰਬ' ਤੋਂ ਸਿੱਖ ਕਵਿੱਤਰੀ ਜੋ ਬਣਗੀ ।

ਕਹਿੰਦੀ ਲੱਭਣਾ ਸਭ ਸਤਿਕਾਰਾਂ ਚੋਂ ।

📝 ਸੋਧ ਲਈ ਭੇਜੋ