ਸੋਹਣਿਆਂ ਆਵੇਂ ਕੋਲ ਮੇਰੇ

ਜੇ ਸੋਹਣਿਆਂ ਆਵੇਂ ਕੋਲ ਮੇਰੇ ਜਿੰਦ ਘੋਲ ਘੁਮਾਵਾਂ ਬਿਸਮਿੱਲਾ 

ਚੁੰਮਾਂ ਕਦਮ ਤੇਰੇ ਮਲਾਂ ਅਖੀਆਂ ਤੇ ਲਖ ਵਾਰ ਸੁਨਾਵਾਂ ਬਿਸਮਿੱਲਾ 

ਕਰ ਬੇਸ਼ਕ ਜ਼ੁਲਮ ਯਾਰ ਮੇਰੇ ਨਹੀਂ ਦਿਲ ਵਿਚ ਕੁਛ ਸਰਕਾਰ ਮੇਰੇ 

ਤੂੰ ਫੇਰ ਗਲੇ ਤਲਵਾਰ ਮੇਰੇ ਸਦਕੇ ਜਾਵਾਂ ਬਿਸਮਿੱਲਾ 

ਸਸੀ ਥਲ ਵਿਚ ਚੋਟਾਂ ਸਹਿੰਦੀ ਸੀ ਤਤੀ ਰੇਤ ਤੇ ਡਿਗਦੀ ਢਹਿੰਦੀ ਸੀ 

ਦੇਖ ਪੀੜ ਉਠਾਂਦੀ ਕਹਿੰਦੀ ਸੀ ਤੈਨੂੰ ਲੈ ਗਲ ਲਾਵਾਂ ਬਿਸਮਿੱਲਾ 

ਫਰਹਾਦ ਕਹੇ ਦੁਖ ਕਟ ਕਟ ਕੇ ਤੇਸ਼ਾ ਮਾਰੇ ਪਥਰ ਤੇ ਹਟ ਹਟਕੇ 

ਕਢਾਂ ਨਹਿਰ ਪਹਾੜ ਨੂੰ ਪਟ ਪਟ ਕੇ ਦਰ ਯਾਰ ਦਾ ਪਾਵਾਂ ਬਿਸਮਿੱਲਾ 

ਤੂੰ ਸਮਝ ਗਰੀਬ ਯਾਰ ਮੈਨੂੰ ਬੇਸ਼ਕ ਦਰ ਤੋਂ ਦੁਰਕਾਰ ਮੈਨੂੰ

ਖੁਸ਼ ਹੋਕੇ ਝਿੜਕਾਂ ਮਾਰ ਮੈਨੂੰ ਮੈਂ ਆਖ ਸੁਣਾਵਾਂ ਬਿਸਮਿੱਲਾ 

ਐਸੀ ਹਸ਼ਮਤ ਹੁਬ ਨਜ਼ਾਰੇ ਦੀ ਸੋਹਣੀ ਰਖਦੀ ਨਹੀਂ ਲੋੜ ਕਨਾਰੇ ਦੀ 

ਦਰਯਾ ਵਿਚ ਖਾਤਰ ਪਿਆਰੇ ਦੀ ਜੇਕਰ ਮਰ ਜਾਵਾਂ ਬਿਸਮਿੱਲਾ 

📝 ਸੋਧ ਲਈ ਭੇਜੋ