ਸੁਹਣਿਆ ਚਿੱਤਰਕਾਰਾ ਵੇ

ਸੁਹਣਿਆ ਚਿੱਤਰਕਾਰਾ ਵੇ।

 ਤੇਰੀ ਚਿੱਤਰਕਾਰੀ ਕਮਾਲ,

 ਓਏ ਮੇਰੇ ਸੋਹਣਿਆਂ।

 ਅੰਬਰਾਂ ’ਚੋਂ ਤ੍ਰੇਲ਼ਾਂ ਪਾਵੇਂ।

 ਹਰ ਇੱਕ ਦਾ ਭਲਾ ਤੂੰ ਚਾਹਵੇਂ।

 ਗ੍ਰਹਿਆਂ ਦੇ ਵਿਛਾ ਕੇ ਜਾਲ਼,

 ਮੇਰੇ ਮਨ ਮੋਹਣਿਆਂ।

 ਸੁਹਣਿਆ ਚਿੱਤਰਕਾਰਾ ਵੇ।

 ਤੇਰੀ ਚਿੱਤਰਕਾਰੀ ਕਮਾਲ,

 ਓਏ ਮੇਰੇ ਸੋਹਣਿਆਂ।

 ਘੱਲਦੇਂ ਸੂਰਜੇ ਕਿਰਨਾਂ ਵੇ।

 ਕੇਹਾ ਸੁਹਣਾ ਨਿਰਣਾ ਵੇ।

 ਹਰ ਕੰਮ ਤੇਰਾ ਬੇਮਿਸਾਲ,

 ਵੇ ਅੰਬਰ ਡਾਹੁਣਿਆ।

 ਸੁਹਣਿਆਂ ਚਿੱਤਰਕਾਰਾ ਵੇ।

 ਤੇਰੀ ਚਿੱਤਰਕਾਰੀ ਕਮਾਲ,

 ਓਏ ਮੇਰਿਆ ਸੋਹਣਿਆਂ।

ਚੰਦ ਨਾਲ਼ ਪੁੰਨਿਆ ਮੱਸਿਆ।

 ਹਨੇਰੀ ਰਾਤ ਨੂੰ ਤੈਂ ਮਿਥਿਆ।

 ਤਾਰਿਆਂ ਲੁਕਣ ਮੀਟੀ ਖੇਡੇਂ,

 ਚਾਨਣੀ ਵਿਛਾਉਣਿਆਂ।

 ਸੁਹਣਿਆ ਚਿੱਤਰਕਾਰਾ ਵੇ।

 ਤੇਰੀ ਚਿੱਤਰਕਾਰੀ ਕਮਾਲ,

 ਓਏ ਮੇਰੇ ਸੁਹਣਿਆਂ।

 ਸਰਬ ਦੇ ਸੁਫ਼ਨੇ ਨਾ ਤੋੜੀਂ।

 ਕੁਦਰਤ ਦੇ ਨਾਲ਼ ਰੱਖੀਂ ਜੋੜੀਂ।

 ਭਰਦੇ ਜ਼ਿੰਦਗੀ ਵਿੱਚ ਰੰਗ,

 ਸਤਰੰਗੀ ਪੀਂਘਾਂ ਪਾਉਣਿਆਂ।

 ਸੁਹਣਿਆਂ ਚਿੱਤਰਕਾਰਾ ਵੇ।

 ਤੇਰੀ ਚਿੱਤਰਕਾਰੀ ਕਮਾਲ,

 ਓਏ ਮੇਰੇ ਸੋਹਣਿਆਂ।

 ਫੁੱਲਾਂ ਵਾਂਗ ਖਿੜੀਏ ਬਖਸ਼ ਪੌਣਾਂ।

 ਮਿਲਣਾ ਜਦ ਗਲ਼ੇ ਨਾ ਝੁਕਣ ਧੌਣਾਂ।

 ਚਿੜੀਆਂ ਨੂੰ ਘੱਲ ਸਰਬ ਤਰਸੇ,

 ਰੁੱਖੀ ਚੀਂ-ਚੀਂ ਕਰਾਉਣੀ ਆਂ।

 ਸੁਹਣਿਆਂ ਚਿੱਤਰਕਾਰਾ ਵੇ।

 ਤੇਰੀ ਚਿੱਤਰਕਾਰੀ ਕਮਾਲ,

 ਓਏ ਮੇਰੇ ਸੋਹਣਿਆਂ।

📝 ਸੋਧ ਲਈ ਭੇਜੋ