ਸੋਹਣਿਆ ਲੱਭ ਲਿਆ ਤੈਨੂੰ

ਉੱਠ ਜਾ ਸੋਹਣਿਆ, ਲੱਭ ਲਿਆ ਤੈਨੂੰ ।

ਮੁਹੱਬਤਾਂ ਦਾ ਬੀੜਾ ਉਠਾ, ਨਹੀਂ ਲੋੜ, ਨਹਾਉਣ ਦੀ ।

ਸੋਹਣੇ ਲੀੜੇ, ਹੱਥੀਂ ਚੂੜੀਆਂ, ਨਾਲ ਕਲੀਰੇ ਪਾਉਣ ਦੀ ।

ਗੱਲ੍ਹੀਂ ਲਾਲੀ, ਅੱਖੀਂ ਸੁਰਮਾਂ, ਨਾ ਲੋੜ, ਨੈਣ ਮਟਕਾਉਣ ਦੀ ।

ਨਾ ਲਾਵੀਂ ਦੰਦੀਂ ਦੰਦਾਸਾ, ਫੱਬਦਾ ਤੇਰੇ ਅੱਲੜ ਹਾਸਾ ।

ਮੂੰਹੋਂ ਪਹਿਲੇ ਬੋਲ ਜੋ ਨਿਕਲੇ, ਸੱਜਣ ਲੱਗਣੇ ਵਾਂਗ ਪਤਾਸ਼ਾ ।

ਲੋੜ ਨਹੀਂ ਸ਼ਰਮਾਉਣ ਦੀ, ਸੋਹਣੇ ਯਾਰ, ਗਲੇ ਲੱਗ ਜਾ ।

ਸਦੀਆਂ ਪਾਏ ਵਿਛੋੜੇ ਜੋ, ਪਲ ਵਿੱਚ ਸਾਰੇ ਦੇ ਭੁਲਾ ।

ਕਲਮ ਫੜਾਈ ਬਿਰਹਾ ਤੇਰੇ, ਜਿੰਨੇ ਮਰਜ਼ੀ ਗੀਤ ਲਿਖਾ ।

ਚੱਲ ਜਵਾਨੀ ਮਾਣੀਏ, ਸੰਤਾਪ ਬਥੇਰੇ ਲਏ ਹੰਢਾ ।

ਦੁਆ-ਸਲਾਮ ਬਥੇਰੀ ਕੀਤੀ, ਤਾਂ ਹੀ ਡਾਹਢੇ ਦੀਆ ਮਿਲਾ ।

'ਸਰਬ' ਨੇ ਪੈੜਾਂ, ਨਾਪ ਕੇ ਲੱਭਿਆ, ਯਾਰ ਮੇਰਾ, ਮੈਨੂੰ ਲੱਗੇ ਖ਼ੁਦਾ ।

📝 ਸੋਧ ਲਈ ਭੇਜੋ